ਬਠਿੰਡਾ, 25 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਸੇਵਾਦਾਰ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ ਮੌਕੇ ਉਨ੍ਹਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ¢ ਇਸ ਮੌਕੇ ਵੱਖ-ਵੱਖ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਇਕੱਠੇ ਹੋ ਕੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸੇਵਾਵਾਂ ਅਤੇ ਯੋਗਦਾਨ ਨੂੰ ਯਾਦ ਕੀਤਾ¢ ਇਸ ਦੌਰਾਨ ਬਬਲੀ ਢਿੱਲੋਂ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੂੰ ਰਾਜਨੀਤੀ ਦੀ ਯੂਨੀਵਰਸਿਟੀ ਕਿਹਾ ਜਾਵੇ ਤਾਂ ਇਹ ਕੋਈ ਅਤਕਥਨੀ ਨਹੀਂ ਹੈ¢ ਉਹ ਪੰਜਾਬ ਦੀ ਰਾਜਨੀਤੀ ਦਾ ਇਕ ਮਹਾਨ ਅਤੇ ਦੂਰਦਰਸ਼ੀ ਚਿਹਰਾ ਸਨ¢ ਪੰਜਾਬ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਪੰਜ ਵਾਰ ਮੁੱਖ ਮੰਤਰੀ ਬਣਾਉਣਾ ਉਨ੍ਹਾਂ ਦੀ ਲੋਕਪਿ੍ਯਤਾ ਅਤੇ ਲੋਕਾਂ ਦੇ ਭਰੋਸੇ ਦਾ ਵੱਡਾ ਪ੍ਰਮਾਣ ਹੈ¢ ਬਾਦਲ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਪੰਥ ਅਤੇ ਪੰਜਾਬ ਦੀ ਸੇਵਾ ਲਈ ਸਮਰਪਿਤ ਕੀਤੀ¢ ਉਨ੍ਹਾਂ ਨੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਬੇਅੰਤ ਯਤਨ ਕੀਤੇ¢ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਆਮ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਮਹੱਤਵਪੂਰਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ¢ ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ, ਦਲਜੀਤ ਸਿੰਘ ਬਰਾੜ, ਰਾਜਬਿੰਦਰ ਸਿੰਘ ਸਿੱਧੂ, ਮੋਹਨਜੀਤ ਸਿੰਘ ਪੁਰੀ, ਸੁਖਦੇਵ ਸਿੰਘ ਬਰਾੜ, ਰਾਜਿੰਦਰ ਸਿੰਘ ਮਾਨ, ਇਕਬਾਲ ਸਿੰਘ ਮਿਠੜੀ, ਰਵਿੰਦਰ ਸਿੰਘ ਚੀਮਾ, ਸੁਨੀਲ ਫ਼ੌਜੀ, ਪਿ੍ਤਪਾਲ ਸਿੰਘ, ਭੋਲਾ ਸਿੰਘ, ਪਰਮਪਾਲ ਸਿੰਘ, ਬਲਵਿੰਦਰ ਸਿੰਘ ਬੱਲੀ, ਕਰਮਜੋਗ ਸਿੰਘ ਮਾਨ, ਹਰਤਾਰ ਸਿੰਘ ਸੰਧੂ, ਗੁਰਬਚਨ ਸਿੰਘ ਖੱੁਬਣ, ਹਰਮਨ ਸ਼ਰਮਾ, ਬਲਵਿੰਦਰ ਕੌਰ, ਰਾਜਦੀਪ ਸਿੰਘ ਐਸਓਆਈ, ਰੌਸ਼ਨ ਗਿਆਨਾ, ਜਗਦੀਪ ਸਿੰਘ ਗਹਿਰੀ, ਮੱਖਣ ਸਿੰਘ, ਰਾਜੂ ਤੱਗੜ, ਬੰਤ ਸਿੰਘ, ਨਛੱਤਰ ਸਿੰਘ, ਜਸਕਰਨ ਮਾਨ, ਮਨਦੀਪ ਲੱਡੀ, ਗੁਰਸੇਵਕ ਸਿੰਘ, ਸੇਵਕ ਸਿੰਘ ਪਟਵਾਰੀ, ਰੇਸ਼ਮਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੈਰੀ ਸਿੱਧੂ, ਪ੍ਰਦੀਪ ਚੋਪੜਾ, ਪ੍ਰਦੀਪ ਜੌੜਾ, ਬਿੱਟੂ ਮਹਿਣਾ ਬਸਤੀ, ਹਰਪ੍ਰੀਤ ਹੈਪੀ, ਨਵਪ੍ਰੀਤ ਸਿੰਘ, ਕਰਮਜੀਤ ਸਿੰਘ, ਭੁਪਿੰਦਰ ਭੁੱਪਾ, ਸੁਖਮੰਦਰ ਸਿੰਘ ਬੌਬੀ ਅਤੇ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਮਰਹੂਮ ਮੁੱਖ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ¢