07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਿਸਾਨ ਜਥੇਬੰਦੀ ਬੀ.ਕੇ.ਯੂ. ਉਗਰਾਹਾਂ ਵਲੋਂ ਮੀਟਿੰਗ ਦੌਰਾਨ ਅਹਿਮ ਵਿਚਾਰਾਂ <br/>

Ad Position 21
No active advertisement
ਅਜੀਤ ਡੈਸਕ 10-05-2026
ਸੰਗਤ ਮੰਡੀ, 9 ਮਈ (ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੀ ਮੀਟਿੰਗ ਪਿੰਡ ਕੋਟਗੁਰੂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਦੀ ਪ੍ਰਧਾਨਗੀ ਹੇਠ ਹੋਈ | ਕਿਸਾਨ ਜਥੇਬੰਦੀ ਦੇ ਬਲਾਕ ਆਗੂ ਧਰਮਪਾਲ ਸਿੰਘ ਜੰਡੀਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨ ਆਗੂਆਂ ਵਲੋਂ ਵੱਖ-ਵੱਖ ਏਜੰਡਿਆਂ ਤੇ ਵਿਚਾਰ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ 10 ਮਈ ਨੂੰ ਸੂਬੇ ਵਲੋਂ ਪਾਣੀਆਂ ਸੰਬੰਧੀ ਕਨਵੈੱਨਸ਼ਨ ਵਿਚ ਜਾਣ ਲਈ ਅਤੇ 15 ਮਈ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤੀ ਜਾ ਰਹੀ ਪਾਣੀਆਂ ਸੰਬੰਧੀ ਕਾਨਫ਼ਰੰਸ ਵਿਚ ਹਾਜ਼ਰੀ ਲਵਾਉਣ ਲਈ ਡਿਊਟੀਆਂ ਲਗਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਮੈਂਬਰਸ਼ਿਪ ਦੀਆਂ ਕਾਪੀਆਂ ਬਲਾਕ ਆਗੂਆਂ ਕੋਲ ਜਮਾਂ ਕਰਵਾ ਕੇ ਪਿੰਡ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਿੰਡ ਕਮੇਟੀਆਂ ਦਾ ਪਿਛਲੇ ਹਿਸਾਬ ਕਿਤਾਬ ਨੂੰ ਪਿੰਡਾਂ ਦੀਆਂ ਕੰਧਾਂ 'ਤੇ ਲਗਾਉਣ ਲਈ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਵਲੋਂ ਹਾੜੀ ਦਾ ਫ਼ੰਡ ਇਕੱਠਾ ਕਰਕੇ ਬੈਂਕਾਂ ਵਿਚ ਜਮਾਂ ਕਰਾ ਕੇ ਬਲਾਕ ਕਮੇਟੀ ਨੂੰ ਪਿੰਡਾਂ ਦੇ ਹਿਸਾਬ ਦੇਣ ਅਤੇ ਬਲਾਕ ਕਮੇਟੀ ਹਿਸਾਬ ਕਿਤਾਬ ਕਰਕੇ ਸਾਰੇ ਪਿੰਡਾਂ ਨੂੰ ਦੱਸੇਗੀ | ਇਨ੍ਹਾਂ ਸਾਰੇ ਏਜੰਡਿਆਂ ਤੇ ਮੀਟਿੰਗ ਕੀਤੀ ਗਈ ਹੈ | ਪਿਛਲੇ ਦਿਨੀਂ ਵਿਛੋੜਾ ਦੇ ਗਏ ਵਕੀਲ ਨਰਿੰਦਰ ਕੁਮਾਰ ਜੀਤ ਦੇ ਭੋਗ ਦੀ ਰਿਪੋਰਟ ਵੀ ਪੇਸ਼ ਕੀਤੀ ਗਈ ਅਤੇ ਪੱਤਰਕਾਰਾਂ ਵਲੋਂ ਐਸ.ਪੀ. ਦਫਤਰ ਬਠਿੰਡਾ ਅੱਗੇ ਲਾਏ ਗਏ ਇਕ ਦਿਨਾ ਧਰਨੇ ਦੀ ਵੀ ਰਿਪੋਰਟ ਕੀਤੀ ਜੋ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਸਨ ਉਨ੍ਹਾਂ ਦੇ ਸੰਬੰਧ ਵਿੱਚ ਕਿਸਾਨ ਆਗੂਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ |


Ad Position 22
No active advertisement
ਪਿਛਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ' ਤਹਿਤ ਕਾਂਗਰਸ ਦੀ ਮੀਟਿੰਗ, ਜ਼ਿਲ੍ਹਾ ਚੇਅਰਮੈਨਾਂ ਲਈ ਮੰਗੀਆਂ ਅਰਜ਼ੀਆਂ <br/> ਅਗਲੀ ਖ਼ਬਰ 400 ਸਾਲਾ ਮੋੜ੍ਹੀਗੱਡ ਦਿਹਾੜੇ ਨੂੰ ਇਤਿਹਾਸਕ ਬਣਾਉਣ ਲਈ ਸਿੱਧੂ-ਬਰਾੜ ਭਾਈਚਾਰਾ ਇਕਜੁੱਟ <br/>
Ad Position 24
No active advertisement