ਬਠਿੰਡਾ, 9 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਦਫ਼ਤਰ ਵਿਖੇ ਅਨੁਸੂਚਿਤ ਜਾਤੀ ਵਿਭਾਗ ਦੀ ਇਕ ਅਹਿਮ ਮੀਟਿੰਗ ਪੰਜਾਬ ਚੇਅਰਮੈਨ ਗੁਰਪ੍ਰੀਤ ਸਿੰਘ ਲੱਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀ ਗਈ¢ ਜਿਸ ਵਿਚ ਵਿਸ਼ੇਸ਼ ਤੌਰ 'ਤੇ ਬਠਿੰਡਾ ਜ਼ਿਲ੍ਹੇ ਦੇ ਇੰਚਾਰਜ ਕੁਲਵੰਤ ਸਿੰਘ, ਮੀਤ ਚੇਅਰਮੈਨ ਐਡਵੋਕੇਟ ਗੁਰਵਿੰਦਰ ਕੌਰ ਅਤੇ ਮਾਨਸਾ ਦੇ ਇੰਚਾਰਜ ਸਰਬਜੀਤ ਕੌਰ ਸ਼ਾਮਲ ਹੋਏ¢ ਮੀਟਿੰਗ ਦਾ ਮੁੱਖ ਏਜੰਡਾ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੇ ਗਏ 'ਸੰਗਠਨ ਸਿਰਜਣ ਅਭਿਆਨ' ਤਹਿਤ ਜ਼ਿਲ੍ਹਾ ਚੇਅਰਮੈਨਾਂ ਲਈ ਅਰਜ਼ੀਆਂ ਮੰਗਣ ਦਾ ਸੀ¢ ਇਸ ਮੌਕੇ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਸੁਨੀਲ ਕੁਮਾਰ ਅਤੇ ਬਠਿੰਡਾ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਸਰਦੂਲ ਸਿੰਘ ਗੋਬਿੰਦਪੁਰਾ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ¢ ਇਸ ਦੌਰਾਨ ਜ਼ਿਲ੍ਹਾ ਚੇਅਰਮੈਨ ਬਣਨ ਦੇ ਇੱਛੁਕ ਆਗੂਆਂ ਵਲੋਂ ਆਪਣੀਆਂ ਅਰਜ਼ੀਆਂ ਕੁਲਵੰਤ ਸਿੰਘ ਨੂੰ ਸੌਂਪੀਆਂ ਗਈਆਂ¢ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਚੰਡੀਗੜ੍ਹ ਸਥਿਤ ਕਾਂਗਰਸ ਦਫ਼ਤਰ ਵਿਚ ਇੰਟਰਵਿਊ ਦੇਣਾ ਹੋਵੇਗਾ ਅਤੇ ਇੰਟਰਵਿਊ ਦੇ ਆਧਾਰ 'ਤੇ ਹੀ ਜ਼ਿਲ੍ਹਾ ਚੇਅਰਮੈਨ ਦੀ ਨਿਯੁਕਤੀ ਕੀਤੀ ਜਾਵੇਗੀ¢ ਇਸ ਮੌਕੇ ਬਲਜੀਤ ਸਿੰਘ, ਜਗਮੀਤ ਸਿੰਘ, ਅਵਤਾਰ ਸਿੰਘ ਸੰਨੀ, ਗੌਰਵ ਕਟਾਰੀਆ, ਰੂਪ ਸਿੰਘ, ਕਰਤਾਰ ਸਿੰਘ, ਜਸਵੰਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਨੀਟਾ, ਦਲਜੀਤ ਸਿੰਘ ਗੋਬਿੰਦਪੂਰਾ, ਕੇਵਲ ਸਿੰਘ, ਪ੍ਰਗਟ ਸਿੰਘ ਤੁੰਗਵਾਲੀ ਅਤੇ ਪਿ੍ਤਪਾਲ ਸਿੰਘ ਰਾਮਪੁਰਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ |