07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 10-05-2026

ਬਠਿੰਡਾ, 9 ਮਈ (ਪੱਤਰ ਪ੍ਰੇਰਕ)- ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਬਠਿੰਡਾ-ਗੋਨਿਆਣਾ ਰੋਡ ਸਥਿਤ ਝੀਲ ਨੰਬਰ-2 ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ¢ ਪ੍ਰਤੱਖਕਾਰੀਆਂ ਮੁਤਾਬਿਕ ਜਿਸ ਸਮੇਂ ਵਿਅਕਤੀ ਨੇ ਝੀਲ ਵਿਚ ਛਾਲ ਮਾਰੀ, ਉਸ ਸਮੇਂ ਉਸ ਦੀ ਪਤਨੀ ਵੀ ਉਸ ਦੇ ਪਿੱਛੇ ਭੱਜਦੀ ਆ ਰਹੀ ਸੀ¢ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਤੁਰੰਤ ਨੌਜਵਾਨ ਵੈੱਲਫੇਅਰ ਸੋਸਾਇਟੀ ਦੀ ਟੀਮ ਨੂੰ ਸੂਚਿਤ ਕੀਤਾ¢ ਟੀਮ ਅਤੇ ਲੋਕਾਂ ਦੀ ਮਦਦ ਨਾਲ ਵਿਅਕਤੀ ਨੂੰ ਝੀਲ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੰੂ ਮਿ੍ਤਕ ਐਲਾਨ ਦਿੱਤਾ¢ਮਿ੍ਤਕ ਦੀ ਪਹਿਚਾਣ ਸੋਹਣ ਲਾਲ (39) ਵਾਸੀ ਕੋਠੇ ਅਮਰਪੁਰਾ, ਬਠਿੰਡਾ ਵਜੋਂ ਹੋਈ ਹੈ¢ ਪੁਲਿਸ ਨੂੰ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਮਾਈਸਰਖਾਨਾ ਵਿਖੇ ਆਜੜੀ ਦਾ ਕੀਤਾ ਕਤਲ ਅਗਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ' ਤਹਿਤ ਕਾਂਗਰਸ ਦੀ ਮੀਟਿੰਗ, ਜ਼ਿਲ੍ਹਾ ਚੇਅਰਮੈਨਾਂ ਲਈ ਮੰਗੀਆਂ ਅਰਜ਼ੀਆਂ <br/>
Ad Position 24
No active advertisement