ਮਾਈਸਰਖਾਨਾ ਵਿਖੇ ਆਜੜੀ ਦਾ ਕੀਤਾ ਕਤਲ
ਅਜੀਤ ਡੈਸਕ
10-05-2026
ਮੌੜ ਮੰਡੀ, 9 ਮਈ (ਗੁਰਜੀਤ ਸਿੰਘ ਕਮਾਲੂ)- ਨੇੜਲੇ ਪਿੰਡ ਮਾਈਸਰਖਾਨਾ ਵਿਖੇ ਇਕ ਆਜੜੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਆਜੜੀ ਜਿਸ ਦੀ ਅਜੇ ਤੱਕ ਕੋਈ ਪਹਿਚਾਣ ਨਹੀ ਹੋਈ ਉਹ ਪਿੰਡ ਮਾਈਸਰਖਾਨਾ ਵਿਖੇ ਮਿ੍ਤਕ ਹਾਲਤ ਵਿਚ ਮਿਲਿਆ ਜਿਸ ਦੇ ਸਰੀਰ ਉੱਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ | ਇਸ ਦਾ ਪਤਾ ਲਗਦੇ ਹੀ ਕੋਟਫੱਤਾ ਪੁਲਿਸ ਨੇ ਮਾਈਸਰਖਾਨਾ ਵਿਖੇ ਪਹੁੰਚ ਕੇ ਮਿ੍ਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਇਸ ਲਾਸ਼ ਤੋਂ ਕੁਝ ਦੂਰ ਹੀ ਬੈਠੇ ਹੋਰ ਆਜੜੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਆਪਸ ਵਿਚ ਹੀ ਲੜੇ ਹੋਣਗੇ ਜਿਸ ਕਾਰਨ ਇਹਨਾਂ ਨੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ | ਇਸ ਸਬੰਧੀ ਜਦ ਐਸ ਐੱਚ ਓ ਕੋਟਫੱਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਮਿ੍ਤਕ ਦੀ ਸ਼ਨਾਖ਼ਤ ਅਜੇ ਤੱਕ ਨਹੀ ਹੋ ਸਕੀ | ਇਸ ਮਾਮਲੇ ਵਿਚ ਕਿਸੇ ਗਿ੍ਫ਼ਤਾਰੀ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜੇ ਇਹ ਜਾਂਚ ਮੁੱਢਲੇ ਦੌਰ ਵਿਚ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |