07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਲਟੀਸਪੈਸ਼ਲਿਸਟ ਹਸਪਤਾਲ ਵਿਚ ਹੋਇਆ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 10-05-2026
ਬਠਿੰਡਾ, 9 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਨਾਰਥ ਅਸਟੇਟ ਵਿਖੇ ਸਥਿਤ ਆਰ ਗਗਨ ਮਲਟੀਸਪੈਸਲਿਸਟ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਤਲਵੰਡੀ ਸਾਬੋ ਤੋਂ ਪੇਟ ਦੀ ਦਵਾਈ ਲੈਣ ਆਏ ਮਰੀਜ਼ ਦੇ ਪਰਿਵਾਰਕ ਮੈਂਬਰ ਦੀ ਹਸਪਤਾਲ ਦੇ ਸਟਾਫ਼ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਬਾਜ਼ੀ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ | ਇਸ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਕੈਂਟ ਦੀ ਪੁਲਿਸ ਅਤੇ ਤਲਵੰਡੀ ਸਾਬੋ ਤੋਂ ਨਹਿੰਗ ਸਿੰਘ ਜਥੇਬੰਦੀ ਦੇ ਆਗੂ ਹਸਪਤਾਲ 'ਚ ਪਹੁੰਚੇ | ਪਰ ਉਨ੍ਹਾਂ ਦੇ ਸਾਹਮਣੇ ਮੁੜ ਹੰਗਾਮਾ ਹੋ ਗਿਆ | ਇਸ ਮੌਕੇ ਕੇਸਧਾਰੀ ਨੌਜਵਾਨ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੀ ਦਵਾਈ ਲੈਣ ਲਈ ਆਏ ਸੀ, ਉਨ੍ਹਾਂ ਨੇ ਐਮਰਜੈਂਸੀ ਦੀ ਪਰਚੀ ਵੀ ਕਟਵਾਈ ਪਰ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ, ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸਟਾਫ਼ ਵਲੋਂ ਉਸ ਦੀ ਕੁੱਟਮਾਰ ਕਰਦੇ ਹੋਏ ਦਸਤਾਰ ਉਤਾਰ ਦਿੱਤੀ ਗਈ | ਉਧਰ ਇਸ ਮਾਮਲੇ ਸਬੰਧੀ ਤਲਵੰਡੀ ਸਾਬੋ ਤੋਂ ਪਹੁੰਚੇ ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਤੋਂ ਇਕ ਮਰੀਜ਼ ਦੇ ਪੇਟ ਵਿਚ ਦਰਦ ਹੋਣ ਕਾਰਨ ਉਹ ਇਲਾਜ ਲਈ ਆਰ ਗਗਨ ਮਲਟੀਸਪੈਸਲਿਸਟ ਹਸਪਤਾਲ ਆਏ ਸਨ ਪਰ ਕਿਸੇ ਗੱਲ ਨੂੰ ਲੈ ਕੇ ਮਰੀਜ਼ ਦੇ ਨਾਲ ਆਏ ਇਕ ਸਿੱਖ ਨੌਜਵਾਨ ਨਾਲ ਸਟਾਫ਼ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਕੁੱਟਮਾਰ ਕੀਤੀ ਗਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਿ ਜੇਕਰ ਉਨ੍ਹਾਂ ਵਲੋਂ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਸਪਤਾਲ ਅਤੇ ਥਾਣਾ ਕੈਂਟ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਥਾਣਾ ਕੈਂਟ ਦੇ ਇੰਚਾਰਜ ਰਘੁਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਹਸਪਤਾਲ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾਣਗੇ, ਉਸ ਅਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ | ਉਧਰ ਹਸਪਤਾਲ ਪ੍ਰਬੰਧਕ ਡਾ. ਗਗਨ ਨੇ ਕਿਹਾ ਕਿ ਹਸਪਤਾਲ ਵਿਚ ਮਰੀਜ਼ ਆਪਸ ਵਿਚ ਲੜ ਪਏ | ਇਸ ਦੌਰਾਨ ਉਨ੍ਹਾਂ ਦੀ ਹਸਪਤਾਲ ਸਟਾਫ਼ ਨਾਲ ਬਹਿਸ਼ਬਾਜੀ ਹੋ ਗਈ ਹੈ | ਜਿਸ ਸਮੇਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਹ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਸੀ | ਦਸਤਾਰ ਕਿਸੇ ਦੀ ਵੀ ਨਹੀਂ ਉਤਾਰੀ ਗਈ | ਚਾਰ ਪੰਜ ਬੰਦੇ ਉਨ੍ਹਾਂ ਦੇ ਸਨ, ਕੁਝ ਸਾਡੇ ਸਟਾਫ਼ ਦੇ ਮੁਲਾਜ਼ਮ ਸਨ ਜਿਨ੍ਹਾਂ ਵਿਚ ਆਪਸ ਖਿੱਚਧੂਹ ਹੋਈ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਮਰੀਜ਼ 350 ਰੁਪਏ ਦੀ ਪਰਚੀ ਕੱਟਣ ਤੋਂ ਅਤੇ ਇਕ ਥਾ ਤੋਂ ਦੂਜੀ ਥਾ 'ਤੇ ਬਿਠਾਉਣ ਨੂੰ ਲੈ ਕੇ ਭੜਕ ਗਿਆ ਉਨ੍ਹਾਂ ਖ਼ੁਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੋਂ ਮੁਆਫ਼ੀ ਵੀ ਮੰਗੀ ਪਰ ਉਹ ਫਿਰ ਵੀ ਸਮਝਣ ਨੂੰ ਤਿਆਰ ਨਹੀਂ ਸਨ | ਡਾ. ਅਮਨ ਨੇ ਕਿਹਾ ਕਿ ਕੋਈ ਖ਼ਾਸ ਮਸਲਾ ਨਹੀਂ ਸੀ, ਮਰੀਜ਼ਾਂ ਦੀ ਆਪਸ ਵਿਚ ਬੋਲਚਾਲ ਹੋ ਗਈ | ਉਨ੍ਹਾਂ ਕਿਹਾ ਕਿ ਸਟਾਫ਼ ਨੇ ਮਰੀਜ਼ ਨੂੰ ਉਡੀਕ ਕਰਨ ਲਈ ਕਿਹਾ ਸੀ, ਉਡੀਕ ਕਰਨ ਦੇ ਚੱਕਰ ਵਿਚ ਉਹ ਭੜਕ ਗਏ | ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਇਹ ਮੁੱਦਾ ਬਣਾ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਲਿਫ਼ਟਿੰਗ ਨੂੰ ਲੈ ਕੇ ਕਿਸਾਨਾਂ ਅਤੇ ਮਜ਼ਦੂਰਾਂ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਮਾਈਸਰਖਾਨਾ ਵਿਖੇ ਆਜੜੀ ਦਾ ਕੀਤਾ ਕਤਲ
Ad Position 24