ਸੰਗਤ ਮੰਡੀ, 9 ਮਈ (ਸੁਖਤੇਜ ਧਾਲੀਵਾਲ)-ਇਲਾਕੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਨੂੰ ਲੈ ਕੇ ਬਣਿਆ ਸੰਕਟ ਹੁਣ ਸਰਕਾਰ ਅਤੇ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਬਣਦਾ ਜਾ ਰਿਹਾ ਹੈ¢ ਮਾਰਕੀਟ ਕਮੇਟੀ ਗਿੱਦੜਬਾਹਾ ਅਧੀਨ ਪੈਂਦੇ ਖ਼ਰੀਦ ਕੇਂਦਰ ਝੁੰਬਾ ਵਿੱਚ ਪਿਛਲੇ ਕਰੀਬ ਵੀਹ ਦਿਨਾਂ ਤੋਂ ਕਣਕ ਦੇ ਹਜ਼ਾਰਾਂ ਗੱਟੇ ਖੁੱਲ੍ਹੇ ਅਸਮਾਨ ਹੇਠ ਪਏ ਸਰਕਾਰ ਦੇ ਘਟੀਆ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ¢, ਜਿਨ੍ਹਾਂ ਦੀ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਪਿਛਲੇ ਦਿਨੀਂ ਮੀਂਹ ਪੈਣ ਨਾਲ ਖੁੱਲੇ੍ਹ ਅਸਮਾਨ ਹੇਠ ਗੱਟਿਆਂ ਵਿੱਚ ਭਰੀ ਕਣਕ ਭਿੱਜ ਕੇ ਖ਼ਰਾਬ ਹੋਣ ਲੱਗ ਪਈ ਹੈ ਅਤੇ ਮੰਡੀਆਂ ਵਿੱਚ ਗੱਟਿਆਂ ਦੇ ਵੱਡੇ ਵੱਡੇ ਅੰਬਾਰ ਲੱਗ ਚੁੱਕੇ ਹਨ¢ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਖ਼ਰੀਦ ਕੇਂਦਰ ਝੁੰਬਾ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਟਰੱਕ ਠੇਕੇਦਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ¢ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਤੁਰੰਤ ਲਿਫ਼ਟਿੰਗ ਸ਼ੁਰੂ ਨਾ ਹੋਈ ਤਾਂ ਉਹ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋਣਗੇ¢ ਪ੍ਰਦਰਸ਼ਨ ਦÏਰਾਨ ਮਜ਼ਦੂਰਾਂ ਨੇ ਕਿਹਾ ਕਿ ਵਿਸਾਖੀ ਤੋਂ ਅਗਲੇ ਦਿਨ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਸੀ ਅਤੇ ਗੱਟੇ ਭਰ ਕੇ ਤਿਆਰ ਕਰ ਦਿੱਤੇ ਗਏ ਸਨ ਪਰ ਸਰਕਾਰ ਅਤੇ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਲਿਫ਼ਟਿੰਗ ਲਈ ਟਰੱਕ ਨਹੀਂ ਭੇਜੇ ਗਏ¢ ਜਿਸ ਨਾਲ ਮੰਡੀ ਵਿੱਚ ਪਏ ਹਜ਼ਾਰਾਂ ਗੱਟੇ ਮੀਂਹ ਨਾਲ ਭਿੱਜ ਗਏ ਅਤੇ ਕਣਕ ਥੱਲਿਓਾ ਸੜਨ ਲੱਗ ਪਈ ਹੈ¢ਮੰਡੀ ਵਿੱਚ ਕੰਮ ਕਰ ਰਹੇ ਪਰਵਾਸੀ ਮਜ਼ਦੂਰ ਮੋਹਨ ਨੇ ਦੱਸਿਆ ਕਿ ਦਰਜਨਾਂ ਮਜ਼ਦੂਰ ਪਿਛਲੇ ਵੀਹ ਦਿਨਾਂ ਤੋਂ ਮੰਡੀ ਵਿੱਚ ਵਿਹਲੇ ਬੈਠੇ ਹਨ ਅਤੇ ਟਰੱਕਾਂ ਦੀ ਉਡੀਕ ਕਰ ਰਹੇ ਹਨ¢ ਉਨ੍ਹਾਂ ਕਿਹਾ ਕਿ ਜਿਹੜੇ ਪੈਸੇ ਮਜ਼ਦੂਰੀ ਕਰਕੇ ਘਰ ਭੇਜਣੇ ਸਨ, ਉਹ ਹੁਣ ਇੱਥੇ ਬੈਠੇ-ਬੈਠੇ ਰੋਟੀ ਅਤੇ ਰਹਿਣ 'ਤੇ ਖਰਚ ਹੋ ਰਹੇ ਹਨ¢ ਇਸ ਮÏਕੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ¢ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਜਲਦੀ ਟਰੱਕ ਭੇਜ ਕੇ ਕਣਕ ਦੀ ਲਿਫ਼ਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਮਿਲ ਕੇ ਬਠਿੰਡਾ ਵਿੱਚ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣਗੀਆਂ¢ ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਅਨਿਲ ਖੁੰਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਈ ਮੰਡੀਆਂ ਵਿੱਚ ਲਿਫ਼ਟਿੰਗ ਦੀ ਸਮੱਸਿਆ ਚੱਲ ਰਹੀ ਹੈ, ਝੁੰਬਾ ਖ਼ਰੀਦ ਕੇਂਦਰ ਵਿੱਚ ਲਿਫ਼ਟਿੰਗ ਕਿਉਂ ਰੁਕੀ ਹੋਈ ਹੈ, ਇਸ ਬਾਰੇ ਪਤਾ ਕਰਵਾ ਕੇ ਜਲਦੀ ਹੀ ਟਰੱਕ ਭੇਜ ਕੇ ਲਿਫ਼ਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ¢