ਸੀਂਗੋ ਮੰਡੀ, 21 ਮਈ (ਲਕਵਿੰਦਰ ਸ਼ਰਮਾ)- ਡਾਯੋਸਿਸ ਆਫ਼ ਆਲ ਪ੍ਰੋਟੈਸਟੈਂਟ ਚਰਚ ਜ਼ਿਲ੍ਹਾ ਵਿਸਾਪਾ ਦੀ ਆਰਡੀਨੇਸ਼ਨ ਦੀ ਹੋਈ ਮੀਟਿੰਗ 'ਚ ਪੰਜਾਬ ਦੇ ਸਮੁੱਚੇ ਜ਼ਿਲਿ੍ਹਆਂ 'ਚ ਵਿਸਾਪਾਂ ਦੀ ਚੋਣ ਵਿਚ ਬਠਿੰਡਾ ਜ਼ਿਲ੍ਹੇ ਦੇ ਪਾਸਟਰ ਗੁਰਮੀਤ ਸਾਈਮਨ ਬਠਿੰਡਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਵਿਸਾਪਾ ਬਣਾਇਆ ਗਿਆ | ਜ਼ਿਲ੍ਹਾ ਵਿਸ਼ਾਪਾ ਬਣਨ ਸੰਬੰਧੀ ਪਾਸਟਰ ਗੁਰਮੀਤ ਸਾਈਮਨ ਨੇ ਇੱਥੇ ਭੇਜੇ ਬਿਆਨ 'ਚ ਦੱਸਿਆ ਨੇ ਕਿ ਪਿਛਲੇ ਦਿਨੀਂ ਡਾਯੋਸਿਸ ਆਫ਼ ਆਲ ਪ੍ਰੋਟੈਸਟੈਂਟ ਚਰਚ ਜ਼ਿਲ੍ਹਾ ਵਿਸਾਪਾ ਦੀ ਆਰਡੀਨੇਸ਼ਨ ਦੀ ਮੀਟਿੰਗ ਪਿੰਡ ਕੁਰਾਲਾ ਮੋਹਾਲੀ ਪੰਜਾਬ ਵਿਖੇ ਹੋਈ, ਜਿਸ 'ਚ ਮੁੱਖ ਮਹਿਮਾਨ ਆਰਚ ਵਿਸਪ ਵਿਨੋਦ ਐਮ ਚਾਕੋ ਨੇ ਅਗਵਾਈ ਕੀਤੀ, ਜਿਸ ਨੂੰ ਚਲਾਉਣ ਵਾਲੇ ਆਰਚ ਵਿਸਪ ਪ੍ਰਭਾਤ ਚੰਦਰ ਸ਼ਾਇਕ ਅਤੇ ਆਰਚ ਵਿਸਪ ਡਾਕਟਰ ਗੁਨਾਬਲੇਸ ਫਿਲਿਪ ਦੁਆਰਾ ਪੰਜਾਬ ਦੀ ਸਮੁੱਚੇ ਜ਼ਿਲਿ੍ਹਆਂ ਵਿਚ ਵਿਸਾਪਾਂ ਦੀ ਚੋਣ ਵਿਚ ਉਨ੍ਹਾਂ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਪਾਸਟਰ ਚੁਣਿਆ ਗਿਆ | ਜ਼ਿਲ੍ਹਾ ਵਿਸਪ ਬਣਨ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਣ ਦਾ ਪ੍ਰਣ ਕੀਤਾ |