ਰਾਮਪੁਰਾ ਫੂਲ, 21 ਮਈ (ਹੇਮੰਤ ਕੁਮਾਰ ਸ਼ਰਮਾ)- ਮਾਲਵਾ ਪੰਜਾਬੀ ਸਾਹਿਤ ਸਭਾ ਰਜਿ: ਰਾਮਪੁਰਾ ਫੂਲ ਦੀ ਇਕ ਸ਼ੋਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਰਾਮਪੁਰਾ ਦੇ ਸਕੂਲ ਦੇ ਗਰਾਉਂਡ 'ਚ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪ੍ਰਧਾਨਗੀ ਹੇਠ ਹੋਈ¢ ਜਿਸ 'ਚ ਮਾਲਵਾ ਪੰਜਾਬੀ ਸਾਹਿਤ ਸਭਾ, ਰਾਮਪੁਰਾ ਫੂਲ ਦੇ ਸਰਗਰਮ ਮੈਂਬਰ ਲੇਖਕ ਜਗਦੇਵ ਸਿੰਘ ਦੀ ਧਰਮ-ਪਤਨੀ ਸ੍ਰੀਮਤੀ ਕ੍ਰਿਸ਼ਨਾ ਦੇਵੀ ਉਮਰ 58 ਸਾਲ ਦੀ ਬੇਵਕਤੀ ਹੋਈ ਮੌਤ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਜਗਦੇਵ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ ¢ ਅਹਿਦ ਲਿਆ ਗਿਆ ਕਿ ਇਸ ਦੁੱਖ ਦੀ ਘੜੀ ਵਿਚ ਸਭਾ ਪੀੜਤ ਪਰਿਵਾਰ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ ¢ ਇਸ ਸ਼ੋਕ ਸਭਾ ਵਿਚ ਹਰਿੰਦਰ ਸਿੰਘ ਭੁੱਲਰ, ਦਰਸ਼ਨ ਸਿੰਘ ਭੁੱਲਰ, ਹਰਬੰਸ ਸਿੰਘ ਖੁਰਮੀ, ਸੁਖਵਿੰਦਰ ਸਿੰਘ ਬਾਠ, ਨਰੰਜਨ ਸਿੰਘ ਚੌਹਾਨ, ਗਮਦੂਰ ਸਿੰਘ ਜੱਸੀ, ਜਗਸੀਰ ਸਿੰਘ ਸੀਰਾ, ਸ੍ਰੀਮਤੀ ਹਰਜੀਤ ਕੌਰ ਅਕਾਲੀ ਸਿੱਧੂ, ਪ੍ਰੀਤਮ ਸਿੰਘ ਆਰਟਿਸਟ, ਗੁਰਦੀਪ ਸਿੰਘ ਕਲੇਰ, ਸੁਰਿੰਦਰ ਨੀਰ, ਗੁਰਸੇਵਕ ਸਿੰਘ, ਨਿਰਮਲ ਸਿੰਘ ਵਿਗਿਆਨੀ, ਗਗਨ ਫੂਲ, ਮਨਦੀਪ ਸਿੰਘ ਬਾਠ, ਸੁਖਦੇਵ ਸਿੰਘ ਢੱਡੇ ਆਦਿ ਹਾਜ਼ਰ ਸਨ¢ ਇਹ ਜਾਣਕਾਰੀ ਲੈਕ. ਦਹੂਦ ਸਿੰਘ ਨੇ ਦਿੱਤੀ ¢