05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿਚ ਤਾਜ਼ਾ ਖਾਣਾ ਬਣਾਕੇ ਦੇਣ ਦੇ ਹੁਕਮ ਜਾਰੀ <br/>

Ad Position 21
No active advertisement
ਅਜੀਤ ਡੈਸਕ 22-05-2026
ਬਠਿੰਡਾ, 21 ਮਈ (ਅਵਤਾਰ ਸਿੰਘ ਕੈਂਥ)-ਪੰਜਾਬ ਸਰਕਾਰ ਨੇ ਆਪਣੇ ਪੱਤਰ ਨੰਬਰ 11022-44 ਨੂੰ ਜਾਰੀ ਕਰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿਚ ਮਿੱਠਾ ਦਲੀਆ, ਹਲਵਾ, ਨਮਕੀਨ, ਦਲੀਆ ਖਿਚੜੀ ਆਦਿ ਖਾਣਾ ਤਾਜ਼ਾ ਬਣਾਕੇ ਬੱਚਿਆਂ ਨੂੰ ਦਿੱਤਾ ਜਾਵੇ | ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਸਾਡੇ ਸੰਘਰਸ਼ ਦੀ ਜਿੱਤ ਹੈ, ਕਿਉਂਕਿ ਪਹਿਲਾਂ ਸਰਕਾਰ ਪੈਕਟਾਂ ਵਿਚ ਬੰਦ ਖਾਣਾ ਆਂਗਣਵਾੜੀਆਂ ਵਿਚ ਭੇਜ ਰਹੀ ਸੀ, ਜਿਸ ਦੀ ਕੁਆਲਿਟੀ ਬੇਹੱਦ ਘਟੀਆ ਸੀ, ਜਿਸ ਨੂੰ ਲਾਭਪਾਤਰੀ ਲੈਂਦੇ ਨਹੀਂ ਸਨ ਅਤੇ ਨਾ ਹੀ ਖਾਂਦੇ ਸਨ | ਹਜ਼ਾਰਾਂ ਕਰੋੜ ਰੁਪਏ ਦਾ ਘਪਲਾ ਇਸ ਖਾਣੇ ਵਿਚ ਚੱਲ ਰਿਹਾ ਸੀ, ਜਿਸ ਲਈ ਜਥੇਬੰਦੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ | ਜਿਸ 'ਤੇ ਚਲਦੇ ਹੁਣ ਸਰਕਾਰ ਨੂੰ ਮਜਬੂਰਨ ਫ਼ੈਸਲਾ ਕਰਨਾ ਪਿਆ ਕਿ ਆਂਗਣਵਾੜੀ ਕੇਂਦਰਾਂ ਵਿਚ ਪਹਿਲਾਂ ਦੀ ਤਰ੍ਹਾਂ ਖਾਣਾ ਬਣਾ ਕੇ ਦਿੱਤਾ ਜਾਵੇਗਾ | ਹਰਗੋਬਿੰਦ ਕੌਰ ਨੇ ਸਮੂਹ ਆਂਗਣਵਾੜੀ ਵਰਕਰ ਤੇ ਹੈਲਪਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸੰਘਰਸ਼ ਵਿਚ ਜਥੇਬੰਦੀ ਦਾ ਸਾਥ ਦਿੱਤਾ ਅਤੇ ਆਪਣੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਤੱਕ ਸਹੀ ਖਾਣਾ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਹਰਮਨਪ੍ਰੀਤ ਸਿੰਘ (ਹਨੀ) ਬੀ. ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ ਦੀ ਸ਼ੋਕ ਇਕੱਤਰਤਾ
Ad Position 24