ਗੋਨਿਆਣਾ, 21 ਮਈ (ਲਛਮਣ ਦਾਸ ਗਰਗ)-ਸ਼ੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਨੇ ਹਰਮਨਪ੍ਰੀਤ ਸਿੰਘ (ਹਨੀ) ਪੁੱਤਰ ਬਲਦੇਵ ਸਿੰਘ ਵਾਸੀ ਗੋਨਿਆਣਾ ਮੰਡੀ ਨੂੰ ਬੀ. ਸੀ. ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਹਨੀ ਨੇ ਪਾਰਟੀ ਪ੍ਰਤੀ ਵਫ਼ਾਦਾਰੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਾਰਟੀ ਲਈ ਦਿਨ ਰਾਤ ਇਕ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਵੋਟਾਂ ਵਿਚ ਤਨੋ ਮਨੋ ਅਤੇ ਧਨੋ ਸੇਵਾ ਕਰਨਗੇ | ਇਲਾਕਾ ਨਿਵਾਸੀਆਂ ਨੇ ਹਨੀ ਦੀ ਇਸ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਇਹ ਬਹੁਤ ਜ਼ਿਆਦਾ ਮਿਹਨਤੀ ਨੌਜਵਾਨ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਹੱਦ ਤੋਂ ਵੱਧ ਮਿਹਨਤ ਕਰਕੇ 2027 ਦੀਆਂ ਵੋਟਾਂ ਵਿਚ ਵੋਟਰਾਂ ਨੂੰ ਨਾਲ ਜੋੜਣਗੇ |