05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਲੇਅ ਇੰਡੀਆ ਸਕੂਲ 'ਚ ਵਿਦਿਆਰਥੀਆਂ ਲਈ 'ਮੈਜਿਕ ਮੈਥ' ਦੀਆਂ ਕਲਾਸਾਂ ਲਗਵਾਈਆਂ <br/>

Ad Position 21
No active advertisement
ਅਜੀਤ ਡੈਸਕ 24-05-2026
ਸੰਗਤ ਮੰਡੀ, 23 ਮਈ (ਸੁਖਤੇਜ ਧਾਲੀਵਾਲ)- ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਂਚੀਆਂ ਵਿਖੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿੱਚ ਰੁਚੀ ਵਧਾਉਣ ਅਤੇ ਗਣਿਤ ਨੂੰ ਆਸਾਨ ਤਰੀਕੇ ਨਾਲ ਸਮਝਾਉਣ ਦੇ ਉਦੇਸ਼ ਨਾਲ 8ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਮੈਜਿਕ ਮੈਥ' ਦੀਆਂ ਵਿਸ਼ੇਸ਼ ਕਲਾਸਾਂ ਲਗਵਾਈਆਂ ਗਈਆਂ¢ ਇਨ੍ਹਾਂ ਕਲਾਸਾਂ ਦੌਰਾਨ ਵਿਦਿਆਰਥੀਆਂ ਨੂੰ ਗਣਿਤ ਦੇ ਮੁਸ਼ਕਿਲ ਪ੍ਰਸ਼ਨਾਂ ਨੂੰ ਆਸਾਨ ਅਤੇ ਦਿਲਚਸਪ ਤਰੀਕਿਆਂ ਨਾਲ ਹੱਲ ਕਰਨ ਦੀ ਜਾਣਕਾਰੀ ਦਿੱਤੀ ਗਈ¢ ਕਾਮਰਸ ਵਰਲਡ ਬਠਿੰਡਾ ਦੇ ਮਾਹਿਰ ਅਧਿਆਪਕ ਨੀਰਜ ਸੇਤੀਆ ਅਤੇ ਅਨੁਭਵ ਬਾਂਸਲ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਟਿ੍ਕਾਂ ਅਤੇ ਸ਼ਾਰਟ ਕੱਟ ਤਰੀਕਿਆਂ ਰਾਹੀਂ ਗਣਿਤ ਸਿਖਾਈ ਗਈ, ਜਿਸ ਨਾਲ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ¢ ਸਕੂਲ ਦੇ ਪਿ੍ੰਸੀਪਲ ਸਰਬਜੀਤ ਕÏਰ ਨੇ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਗਣਿਤ ਪ੍ਰਤੀ ਡਰ ਨੂੰ ਦੂਰ ਕਰਕੇ ਵਿਸ਼ੇ ਪ੍ਰਤੀ ਆਤਮ ਵਿਸ਼ਵਾਸ ਪੈਦਾ ਕਰਦੇ ਹਨ¢ ਜਦੋਂ ਕੋਈ ਵਿਦਿਆਰਥੀ ਕਿਸੇ ਔਖੇ ਸਵਾਲ ਨੂੰ ਬਹੁਤ ਤੇਜ਼ੀ ਨਾਲ ਹੱਲ ਕਰ ਲੈਂਦਾ ਹੈ, ਤਾਂ ਉਸ ਦਾ ਆਤਮ-ਵਿਸ਼ਵਾਸ ਵਧਦਾ ਹੈ¢ ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਆਸਾਨ ਸਿੱਖਣ ਤਰੀਕਿਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ¢ 8ਵੀਂ ਤੋਂ 10ਵੀਂ ਜਮਾਤ ਲਈ 'ਮੈਜਿਕ ਮੈਥ' ਦੀਆਂ ਕਲਾਸਾਂ ਵਿਦਿਆਰਥੀਆਂ ਦੀ ਨੀਂਹ ਮਜ਼ਬੂਤ ਕਰਦੀਆਂ ਹਨ¢ ਅੰਤ ਵਿਚ ਸਕੂਲ ਵਲੋਂ ਮੈਜਿਕ ਮੈਥ ਸੈਸ਼ਨ ਲੈਣ ਵਾਲੇ ਅਧਿਆਪਕ ਦਾ ਧੰਨਵਾਦ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਨੇ ਕਰਵਾਈ ਬੱਚਿਆਂ ਦੀ ਪੂਲ ਪਾਰਟੀ <br/> ਅਗਲੀ ਖ਼ਬਰ ਸੁਦੇਸ਼ ਵਾਟਿਕਾ ਸਕੂਲ ਵਿਖੇ ਸਾਈਬਰ ਸੇਫ਼ਟੀ ਅਤੇ ਸਕਿਉਰਿਟੀ ਸੰਬੰਧੀ ਵਿਸ਼ੇਸ਼ ਸੈਮੀਨਾਰ <br/>
Ad Position 24
No active advertisement