04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਓਮ ਸੰਨਜ਼ ਸੰਗਤ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ 'ਚ ਕੀਤੀ ਜਾ ਰਹੀ ਰਾਖ ਦੀ ਵੰਡ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਸੰਗਤ ਮੰਡੀ, 28 ਮਈ (ਸੁਖਤੇਜ ਧਾਲੀਵਾਲ)- ਇਲਾਕੇ ਦੀ ਪ੍ਰਸਿੱਧ ਉਦਯੋਗਿਕ ਇਕਾਈ 'ਓਮ ਸੰਨਜ਼ ਫ਼ੈਕਟਰੀ' ਸੰਗਤ ਵਲੋਂ ਕਿਸਾਨਾਂ ਦੇ ਹਿੱਤ ਵਿਚ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ | ਫ਼ੈਕਟਰੀ ਪ੍ਰਬੰਧਕਾਂ ਵਲੋਂ ਪਲਾਂਟ ਵਿਚੋਂ ਨਿਕਲਣ ਵਾਲੀ ਸਵਾਹ (ਰਾਖ) ਨੇੜਲੇ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ | ਇਸ ਸੰਬੰਧੀ ਪਿੰਡ ਦੁਨੇਵਾਲਾ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਰਾਖ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਬਹੁਤ ਫ਼ਾਇਦੇਮੰਦ ਹੈ | ਇਸ ਸਵਾਹ ਨੂੰ ਖੇਤਾਂ ਵਿਚ ਪਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਦੀ ਹੈ | ਖ਼ਾਸ ਕਰਕੇ ਝੋਨੇ ਦੀ ਪਨੀਰੀ ਬੀਜਣ ਲਈ ਰਾਖ ਬਹੁਤ ਸਹਾਇਕ ਸਾਬਤ ਹੁੰਦੀ ਹੈ, ਜਿਸ ਨਾਲ ਪਨੀਰੀ ਬਹੁਤ ਜਲਦੀ ਉੱਭਰ ਕੇ ਤਿਆਰ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵੱਡੀ ਗਿਣਤੀ ਪਿੰਡਾਂ ਦੇ ਕਿਸਾਨ ਹਰ ਸਾਲ ਫ਼ੈਕਟਰੀ ਵਿਚੋਂ ਰਾਖ ਲੈ ਕੇ ਜਾਂਦੇ ਹਨ | ਕਿਸਾਨਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਫ਼ੈਕਟਰੀ ਦੇ ਚਾਰ ਪ੍ਰਮੁੱਖ ਵਿਭਾਗਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜੋ ਖ਼ੁਦ ਪਿੰਡਾਂ ਦੇ ਵਿਚ ਜਾ ਕੇ ਕਿਸਾਨਾਂ ਨੂੰ ਇਹ ਸਵਾਹ ਮੁਹੱਈਆ ਕਰਵਾ ਰਹੇ ਹਨ | ਦੂਜੇ ਪਾਸੇ ਫ਼ੈਕਟਰੀ ਪੈ੍ਰਜ਼ੀਡੈਂਟ ਆਰ.ਡੀ ਅਗਰਵਾਲ, ਅੰਕਰ ਸੇਠੀ ਮੈਨੇਜਰ, ਬਲਵੰਤ ਸਿੰਘ ਗਿੱਲ, ਐਚ.ਆਰ ਗੁਰਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਧਰਮਪਾਲ ਸ਼ਰਮਾ ਵਲੋਂ ਪਿੰਡਾਂ ਦੇ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਗਾਏ ਗਏ | ਇਨ੍ਹਾਂ ਕੈਂਪਾਂ ਦੌਰਾਨ ਜਿੱਥੇ ਕਿਸਾਨਾਂ ਦੇ ਵਿਚਾਰ ਅਤੇ ਮੁਸ਼ਕਿਲਾਂ ਸੁਣੀਆਂ ਗਈਆਂ, ਉੱਥੇ ਹੀ ਉਨ੍ਹਾਂ ਨੂੰ ਮਿੱਟੀ ਦੀ ਗੁਣਵੱਤਾ ਸੁਧਾਰਨ ਲਈ ਸਵਾਹ ਦੀ ਸਹੀ ਵਰਤੋਂ ਬਾਰੇ ਤਕਨੀਕੀ ਸਲਾਹ ਦਿੱਤੀ ਗਈ | ਮੈਨੇਜਰ ਗਿੱਲ ਨੇ ਦੱਸਿਆ ਕਿ ਸਵਾਹ ਨੂੰ ਮਿੱਟੀ ਵਿਚ ਮਿਲਾਉਣ ਨਾਲ ਜ਼ਮੀਨ ਦੀ ਤਾਕਤ ਵਧਦੀ ਹੈ | ਫ਼ੈਕਟਰੀ ਦੀ ਇਸ ਮੁਹਿੰਮ ਕਾਰਨ ਹੁਣ ਕਿਸਾਨ ਵੀਰਾਂ ਵਲੋਂ ਫ਼ਸਲਾਂ ਦੇ ਵਧੀਆ ਉਤਪਾਦਨ ਲਈ ਇਸ ਮੁਫ਼ਤ ਸਵਾਹ ਦੀ ਮੰਗ ਅਤੇ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਕਮਲਦੀਪ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ <br/> ਅਗਲੀ ਖ਼ਬਰ ਪਿੰਡ ਹਮੀਰਗੜ੍ਹ ਢੈਪਈ ਤੇ ਬੀਰ ਖ਼ੁਰਦ ਦੇ ਵਾਸੀਆਂ ਵਲੋਂ ਫ਼ੈਕਟਰੀ ਮਾਲਕਾਂ ਖ਼ਿਲਾਫ਼ ਰੋਸ ਧਰਨਾ <br/>
Ad Position 24