04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡਾ. ਕਮਲਦੀਪ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਬਰੇਟਾ, 28 ਮਈ (ਪਾਲ ਸਿੰਘ ਮੰਡੇਰ, ਜੀਵਨ ਸ਼ਰਮਾ)- ਡਾ. ਕਮਲਦੀਪ ਦੇ ਬੀਤੇ ਦਿਨੀਂ ਦਿਨੀਂ ਪਟਿਆਲਾ ਵਿਖੇ ਹੋਏ ਦਰਿੰਦਗੀ ਭਰੇ ਕਤਲ ਕਾਰਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸ੍ਰੀ ਗੀਤਾ ਭਵਨ ਦੇ ਦਫ਼ਤਰ ਵਿਚ ਇਕੱਤਰਤਾ ਤੋਂ ਬਾਅਦ ਦੁਰਗਾ ਮੰਦਰ ਹੁੰਦੇ ਹੋਏ ਕਿ੍ਸ਼ਨਾ ਮੰਦਿਰ ਤੱਕ ਕੈਂਡਲ ਮਾਰਚ ਕੱਢਿਆ ਗਿਆ | ਕੈਂਡਲ ਮਾਰਚ 'ਚ ਅਧਿਆਪਕ ਜਥੇਬੰਦੀਆਂ, ਆੜ੍ਹਤੀਆ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਆਸਰਾ ਫਾਊਾਡੇਸ਼ਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਆਦਿ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸ਼ਾਮਿਲ ਹੋਏ | ਸਮੂਹ ਸੰਸਥਾਵਾਂ ਨੇ ਇਸ ਘਿਨੌਣੇ ਕਤਲ ਦੀ ਸਖ਼ਤ ਨਿੰਦਾ ਕੀਤੀ ਅਤੇ ਫ਼ੈਸਲਾ ਕੀਤਾ ਕਿ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ ਜਾਵੇਗਾ | ਸਮੂਹ ਵਪਾਰਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਨਗਰ ਨਿਵਾਸੀ, ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਇਸ ਕੈਂਡਲ ਮਾਰਚ 'ਚ ਸ਼ਾਮਿਲ ਹੋਏ | ਦੁਕਾਨਦਾਰ ਵੀ ਦੁਕਾਨਾਂ ਬੰਦ ਕਰ ਕੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕੈਂਡਲ ਮਾਰਚ 'ਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਦੇ ਗਾਂਧੀ ਨਗਰ 'ਚ ਪਾਣੀ ਸੰਕਟ ਗਹਿਰਾਇਆ ਸਪਲਾਈ ਹੋਣ ਦੇ ਬਾਵਜੂਦ ਘਰਾਂ ਤੱਕ ਨਹੀਂ ਪਹੁੰਚ ਰਿਹਾ ਪਾਣੀ, ਲ... ਅਗਲੀ ਖ਼ਬਰ ਓਮ ਸੰਨਜ਼ ਸੰਗਤ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ 'ਚ ਕੀਤੀ ਜਾ ਰਹੀ ਰਾਖ ਦੀ ਵੰਡ
Ad Position 24