04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਮਪੁਰਾ ਫੂਲ ਦੇ ਗਾਂਧੀ ਨਗਰ 'ਚ ਪਾਣੀ ਸੰਕਟ ਗਹਿਰਾਇਆ ਸਪਲਾਈ ਹੋਣ ਦੇ ਬਾਵਜੂਦ ਘਰਾਂ ਤੱਕ ਨਹੀਂ ਪਹੁੰਚ ਰਿਹਾ ਪਾਣੀ, ਲੋਕ ਬੰੂਦ-ਬੰੂਦ ਲਈ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਡੇਢ-ਦੋ ਸਾਲਾਂ ਤੋਂ ਬਣੀ ਸਮੱਸਿਆ 'ਤੇ ਪ੍ਰਸ਼ਾਸਨ ਦੀ ਚੁੱਪੀ
ਰਾਮਪੁਰਾ ਫੂਲ, 28 ਮਈ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਫੂਲ ਦੇ ਗਾਂਧੀ ਨਗਰ ਇਲਾਕੇ ਵਿਚ ਪਾਣੀ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ¢ ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪਾਣੀ ਦੀ ਸਪਲਾਈ ਤਾਂ ਛੱਡੀ ਜਾਂਦੀ ਹੈ, ਪਰ ਪ੍ਰੈਸ਼ਰ ਘੱਟ ਹੋਣ ਕਾਰਨ ਪਾਣੀ ਘਰਾਂ ਤੱਕ ਪਹੁੰਚ ਹੀ ਨਹੀਂ ਰਿਹਾ ¢ ਹਾਲਾਤ ਇਹ ਬਣ ਚੁੱਕੇ ਹਨ ਕਿ ਕਈ ਪਰਿਵਾਰ ਸਵੇਰੇ-ਸ਼ਾਮ ਨਲਕਿਆਂ ਅੱਗੇ ਕਈ ਘੰਟੇ ਉਡੀਕ ਕਰਨ ਲਈ ਮਜਬੂਰ ਹਨ ¢ ਵਾਰਡ ਨੰਬਰ 6 ਦੇ ਮਿੳਾੂਸੀਪਲ ਕੌਂਸਲਰ ਸੂਰਜ ਰਾਜੌਰਾ ਵਲੋਂ ਇਸ ਗੰਭੀਰ ਸਮੱਸਿਆ ਸਬੰਧੀ ਮੁੱਖ ਮੰਤਰੀ ਦਫ਼ਤਰ ਨੂੰ ਸ਼ਿਕਾਇਤ ਭੇਜੀ ਗਈ ਸੀ, ਜਿਸ 'ਤੇ ਮੁੱਖ ਮੰਤਰੀ ਦਫ਼ਤਰ ਨੇ ਸ਼ਿਕਾਇਤ ਆਈਡੀ 20260726308 ਜਾਰੀ ਕਰਦੇ ਹੋਏ ਸੰਬੰਧਿਤ ਵਿਭਾਗਾਂ ਤੋਂ ਜਵਾਬ ਮੰਗਿਆ ਹੈ¢
ਨਲਕਿਆਂ 'ਚ ਹਵਾ ਜ਼ਿਆਦਾ, ਪਾਣੀ ਘੱਟ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਸਪਲਾਈ ਸਮੇਂ ਪਾਈਪਾਂ ਵਿੱਚ ਕੇਵਲ ਹਵਾ ਹੀ ਚਲਦੀ ਹੈ ਜਾਂ ਫਿਰ ਬਹੁਤ ਥੋੜਾ ਪਾਣੀ ਆਉਂਦਾ ਹੈ, ਜਿਸ ਕਾਰਨ ਉੱਪਰ ਵਾਲੀਆਂ ਗਲੀਆਂ ਅਤੇ ਕਈ ਘਰਾਂ ਤੱਕ ਪਾਣੀ ਪਹੁੰਚ ਹੀ ਨਹੀਂ ਪਾਉਂਦਾ¢ ਲੋਕਾਂ ਨੂੰ ਮਜਬੂਰੀ ਵੱਸ ਮੋਟਰਾਂ ਚਲਾਉਣੀਆਂ ਪੈਂਦੀਆਂ ਹਨ ਜਾਂ ਫਿਰ ਨਿੱਜੀ ਟੈਂਕਰਾਂ ਰਾਹੀਂ ਪਾਣੀ ਖ਼ਰੀਦਣਾ ਪੈਂਦਾ ਹੈ¢ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਸਿਰਫ਼ ਭਰੋਸੇ ਹੀ ਦਿੱਤੇ ਗਏ, ਪਰ ਜ਼ਮੀਨੀ ਪੱਧਰ 'ਤੇ ਕੋਈ ਸੁਧਾਰ ਨਹੀਂ ਹੋਇਆ¢
ਗਰਮੀ ਦੇ ਮੌਸਮ 'ਚ ਵਧੀਆਂ ਮੁਸ਼ਕਿਲਾਂ
ਭਿਆਨਕ ਗਰਮੀ ਦੇ ਦÏਰਾਨ ਪਾਣੀ ਦੀ ਕਮੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ¢ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਕਈ ਪਰਿਵਾਰ ਰੋਜ਼ਾਨਾ ਦੇ ਕੰਮਾਂ ਲਈ ਵੀ ਪਾਣੀ ਦਾ ਪ੍ਰਬੰਧ ਨਹੀਂ ਕਰ ਪਾ ਰਹੇ¢ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਸ਼ਹਿਰਾਂ ਵਿਚ ਵਧੀਆ ਸੁਵਿਧਾਵਾਂ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਗਾਂਧੀ ਨਗਰ ਦੇ ਵਸਨੀਕ ਬੁਨਿਆਦੀ ਸੁਵਿਧਾ ਪਾਣੀ ਲਈ ਸੰਘਰਸ਼ ਕਰ ਰਹੇ ਹਨ¢
ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ-
ਕੌਂਸਲਰ ਸੂਰਜ ਰਾਜੌਰਾ ਨੇ ਆਪਣੇ ਪੱਤਰ ਵਿਚ ਕਿਹਾ ਕਿ ਇਲਾਕੇ ਵਿਚ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਬਣੀ ਹੋਈ ਹੈ, ਪਰ ਨਗਰ ਕੌਂਸਲ ਅਤੇ ਸੰਬੰਧਿਤ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ¢ ਉਨ੍ਹਾਂ ਕਿਹਾ ਕਿ ਜਦੋਂ ਲੋਕ ਸਮੇਂ ਸਿਰ ਟੈਕਸ ਅਤੇ ਬਿੱਲ ਅਦਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਯੋਗ ਪਾਣੀ ਸਪਲਾਈ ਦੇਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ¢
ਮਿਉਂਸੀਪਲ ਕੌਂਸਲਰ ਸੂਰਜ ਰਾਜੌਰਾ ਨੇ ਕਿਹਾ ਕਿ ਗਾਂਧੀ ਨਗਰ ਦੇ ਲੋਕਾਂ ਨੂੰ ਉਨ੍ਹਾਂ ਦਾ ਬੁਨਿਆਦੀ ਹੱਕ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ¢ ਉਨ੍ਹਾਂ ਕਿਹਾ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮਾਮਲਾ ਹੋਰ ਵੱਡੇ ਪੱਧਰ 'ਤੇ ਉਠਾਇਆ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਮਾਨਸਾ ਵਿਖੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ <br/> ਮੁਲਾਜ਼ਮ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ 'ਤੇ ਪੁਰਾਣੀ ਪੈਨ... ਅਗਲੀ ਖ਼ਬਰ ਡਾ. ਕਮਲਦੀਪ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ <br/>
Ad Position 24