04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਾਂ ਸ਼ਾਰਦੇ ਬਾਲ ਸੰਸਕਾਰ ਕੇਂਦਰ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਰਾਮਪੁਰਾ ਫੂਲ, 28 ਮਈ (ਹੇਮੰਤ ਕੁਮਾਰ ਸ਼ਰਮਾ)- ਸਰਵਹਿੱਤਕਾਰੀ ਵਿਦਿਆ ਮੰਦਰ ਵਲੋਂ ਸੰਚਾਲਿਤ ਮਾਂ ਸ਼ਾਰਦੇ ਬਾਲ ਸੰਸਕਾਰ ਕੇਂਦਰ ਗਾਂਧੀ ਨਗਰ ਦੇ ਬੱਚਿਆਂ ਵਲੋਂ ਭਿਆਨਕ ਗਰਮੀ ਅਤੇ ਵਧਦੇ ਤਾਪਮਾਨ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਉਦੇਸ਼ ਨਾਲ ਸ੍ਰੀ ਸ਼ਿਰਡੀ ਸਾਈਾ ਬਾਬਾ ਮੰਦਰ ਦੇ ਨਜ਼ਦੀਕ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ¢ ਛਬੀਲ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਠੰਢਾ ਪਾਣੀ ਪੀ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਅਤੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢ ਕਈ ਲੋਕਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਬੱਚੇ ਮੋਬਾਈਲ ਅਤੇ ਹੋਰ ਗਤੀਵਿਧੀਆਂ ਵਿਚ ਵਿਅਸਤ ਰਹਿੰਦੇ ਹਨ, ਉੱਥੇ ਇਸ ਤਰ੍ਹਾਂ ਸਮਾਜ ਸੇਵਾ ਨਾਲ ਜੁੜਨਾ ਇਕ ਪ੍ਰੇਰਣਾਦਾਇਕ ਕਦਮ ਹੈ ¢ ਮਾਂ ਸ਼ਾਰਦੇ ਬਾਲ ਸੰਸਕਾਰ ਕੇਂਦਰ ਦੀ ਸੰਚਾਲਿਕਾ ਦੀਦੀ ਰਜਨੀ ਬਾਲਾ ਨੇ ਕਿਹਾ ਕਿ ਗਰਮੀ ਦੇ ਮÏਸਮ ਵਿਚ ਪਿਆਸੇ ਲੋਕਾਂ ਨੂੰ ਪਾਣੀ ਪਿਲਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਕੇਂਦਰ ਦਾ ਉਦੇਸ਼ ਸਿਰਫ਼ ਬੱਚਿਆਂ ਨੂੰ ਸਿੱਖਿਆ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਵਿਚ ਚੰਗੇ ਸੰਸਕਾਰ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਮਨੁੱਖਤਾ ਦੀ ਸੋਚ ਵਿਕਸਿਤ ਕਰਨਾ ਵੀ ਹੈ¢ ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਖ਼ੁਸ਼ੀ ਅਤੇ ਉਤਸ਼ਾਹ ਨਾਲ ਛਬੀਲ ਸੇਵਾ ਵਿਚ ਭਾਗ ਲੈਣਾ ਇਹ ਦਰਸਾਉਂਦਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਦੇ ਯਤਨ ਸਫਲ ਹੋ ਰਹੇ ਹਨ¢ ਇਸ ਮÏਕੇ ਕਮੇਟੀ ਮੈਂਬਰ ਨਿਰਮਲਾ ਦੇਵੀ, ਵੀਰਵਤੀ, ਸੁਸ਼ੀਲਾ ਰਾਣੀ ਸਮੇਤ ਹੋਰ ਮੈਂਬਰ ਮÏਜੂਦ ਰਹੇ¢


Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਸਕੂਲ 'ਚ ਬਾਰ੍ਹਵੀਂ ਜਮਾਤ ਦੇ ਅੱੱਵਲ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਪੁਲਿਸ ਦੇ ਵੱਖ-ਵੱਖ ਵਿਭਾਗਾਂ ਲਈ ਅਲੱਗ ਭਰਤੀ ਪ੍ਰਕਿਰਿਆ ਹੋਣੀ ਚਾਹੀਦੀ–ਸਰੂਪ ਸਿੱਧੂ <br/>
Ad Position 24