02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗੈਸ ਚੋਰੀ ਦੀ ਕਵਰੇਜ ਕਰਨ ਗਏ ਪੱਤਰਕਾਰਾਂ ’ਤੇ ਹਮਲੇ ਦਾ ਦੋਸ਼

Ad Position 21
No active advertisement
ਅਜੀਤ ਡੈਸਕ 28-06-2026
ਰਾਮਾਂ ਮੰਡੀ, 27 ਜੂਨ (ਤਰਸੇਮ ਸਿੰਗਲਾ)- ਰਾਮਾਂ-ਤਲਵੰਡੀ ਸਾਬੋ ਰੋਡ ’ਤੇ ਕਥਿਤ ਗੈਸ ਚੋਰੀ ਦੀ ਸੂਚਨਾ ’ਤੇ ਕਵਰੇਜ ਕਰਨ ਗਏ ਇਕ ਟੀਵੀ ਚੈਨਲ ਦੀ ਟੀਮ ਨਾਲ ਕਥਿਤ ਤੌਰ ’ਤੇ ਧੱਕਾ-ਮੁੱਕੀ, ਕੈਮਰਾ ਖੋਹਣ, ਪੱਗ ਦੀ ਬੇਅਦਬੀ ਕਰਨ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਰਾਮਾਂ ਥਾਣਾ ਪੁਲਿਸ ਨੇ ਤਿੰਨ ਨਾਮਜ਼ਦ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਪੰਜਾਬ ਪ੍ਰਾਈਮ ਟੀਵੀ ਦੇ ਇੰਚਾਰਜ ਰਵੀ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਮਾਂ-ਤਲਵੰਡੀ ਸਾਬੋ ਰੋਡ ਨੇੜੇ ਇੱਕ ਖਾਲੀ ਨੋਹਰੇ ’ਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਲਈ ਆਉਣ ਵਾਲੇ ਗੈਸ ਟੈਂਕਰਾਂ ਵਿਚੋਂ ਗੈਸ ਕੱਢ ਕੇ ਬਲੈਕ ਵਿਚ ਵੇਚੀ ਜਾਂਦੀ ਹੈ। ਇਸ ਸੂਚਨਾ ਦੀ ਤਸਦੀਕ ਲਈ ਉਹ ਆਪਣੇ ਕੈਮਰਾਮੈਨ ਅੰਮ੍ਰਿਤਪਾਲ ਸਿੰਘ ਅਤੇ ਰਿਪੋਰਟਰ ਰਾਜੇਸ਼ ਕੁਮਾਰ ਸਮੇਤ ਮੌਕੇ ’ਤੇ ਪਹੁੰਚੇ । ਸ਼ਿਕਾਇਤ ਅਨੁਸਾਰ ਉੱਥੇ ਇਕ ਗੈਸ ਟੈਂਕਰ ਵਿਚੋਂ ਸਿਲੰਡਰਾਂ ਰਾਹੀਂ ਗੈਸ ਮੌਕੇ ਤੇ ਕੱਢੀ ਜਾ ਰਹੀ ਸੀ। ਜਦੋਂ ਕੈਮਰਾਮੈਨ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਕੈਮਰਾ ਖੋਹ ਲਿਆ ਅਤੇ ਅੰਮ੍ਰਿਤਪਾਲ ਸਿੰਘ ਦੀ ਪੱਗ ਲਾਹ ਕੇ ਹੇਠਾਂ ਸੁੱਟ ਦਿੱਤੀ। ਬਾਅਦ ਵਿਚ ਇਕ ਆਲਟੋ ਕਾਰ ਵਿੱਚ ਆਏ ਦੋ ਵਿਅਕਤੀਆਂ ਨੇ ਪੱਤਰਕਾਰਾਂ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਗੌਰਵ ਵਾਸੀ ਕਾਲਿਆਵਾਲੀ (ਹਰਿਆਣਾ), ਗੁਲਾਬ ਸਿੰਘ ਵਾਸੀ ਸੁਰਤੀਆ (ਹਰਿਆਣਾ) ਅਤੇ ਰਾਜਵਿੰਦਰ ਸਿੰਘ ਵਾਸੀ ਬਗੈਰ ਮੁਹੱਬਤ (ਜ਼ਿਲ੍ਹਾ ਬਠਿੰਡਾ) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਬੀ.ਐਨ.ਐਸ. ਦੀਆਂ ਧਾਰਾਵਾਂ 298 ਅਤੇ 303(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਥਾਣਾ ਮੁਖੀ ਦਿਲਬਾਗ ਸਿੰਘ ਸੱਬ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ । ਮਾਮਲੇ ’ਚ ਸ਼ਾਮਿਲ ਪੁਲਿਸ ਵਲੋਂ ਇਕ ਦੋਸ਼ੀ ਰਾਜਵਿੰਦਰ ਸਿੰਘ ਵਾਸੀ ਬਗੈਰ ਮੁਹੱਬਤ (ਜ਼ਿਲ੍ਹਾ ਬਠਿੰਡਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ’ਚ ਡਾ. ਬਲਦੇਵ ਸਿੰਘ ਰਤਨ ਧੰਨਾ ਮੱਲ ਗੋਇਲ ਗਰੁੱਪ ਹੋਇਆ ਸ਼ਾਮਿਲ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ
Ad Position 24
No active advertisement