ਸੰਗਤ ਮੰਡੀ, 26 ਜੁਲਾਈ (ਸੁਖਤੇਜ ਧਾਲੀਵਾਲ)- ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਵਲੋਂ ਸੰਗਤ ਬਲਾਕ ਦੇ ਵੱਖ-ਵੱਖ ਮੰਡਲ ਪ੍ਰਧਾਨਾਂ ਅਤੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਬੰਧੀ ਬਲਾਕ ਸੰਗਤ ਦੇ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ ਨੇ ਦੱਸਿਆ ਕਿ ਹਲਕਾ ਬਠਿੰਡਾ ਦਿਹਾਤੀ ਦੇ ਬਲਾਕ ਸੰਗਤ ਵਿਚ ਕਾਂਗਰਸ ਪਾਰਟੀ ਦੇ ਸੰਗਠਨ ਅਭਿਆਸ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਵਲੋਂ ਮੰਡਲ ਪ੍ਰਧਾਨ ਤੇਜਵੀਰ ਸਿੰਘ ਜੋਨੀ ਦੇ ਘਰ ਪਿੰਡ ਮਛਾਣਾ ਅਤੇ ਮੰਡਲ ਪ੍ਰਧਾਨ ਸਾਬਕਾ ਸਰਪੰਚ ਗੁਰਦੇਵ ਸਿੰਘ ਦੇ ਘਰ ਪਿੰਡ ਫ਼ਰੀਦਕੋਟ ਕੋਟਲੀ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਅਤੇ ਹਲਕਾ ਬਠਿੰਡਾ ਦਿਹਾਤੀ ਦੇ ਮੁੱਖ ਸੇਵਾਦਾਰ ਡਾ. ਜੀਵਨਜੋਤ ਕੌਰ ਭੱਟੀ ਵਲੋਂ 2027 ਦੀਆਂ ਚੋਣਾਂ ਸਬੰਧੀ ਵਰਕਰਾਂ ਨਾਲ ਵਿਚਾਰਾਂ-ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਅੰਦਰ ਜੋਸ਼ ਭਰਦੇ ਹੋਏ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਵੇਗੀ। ਕਿਉਂਕਿ ਬਦਲਾਅ ਦੇ ਨਾਂ ਹੇਠ ਬਣੀ ਸੱਤਾਧਾਰੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦੇਖਣ ਲਈ ਮਨ ਬਣਾ ਚੁੱਕੇ ਹਨ। ਇਸ ਮੌਕੇ ਪਿੰਡ ਗੁਰੂਸਰ ਸੈਣੇਵਾਲਾ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਬੀਰਾ, ਨਛੱਤਰ ਸਿੰਘ ਗਹਿਰੀ ਬੁੱਟਰ, ਸੁਖਦੇਵ ਸਿੰਘ ਸਾਬਕਾ ਸਰਪੰਚ ਫੁੱਲੋ ਮਿੱਠੀ, ਰਜਿੰਦਰ ਸਿੰਘ ਰਾਜਾ ਸਰਪੰਚ ਸੰਗਤ ਕਲਾਂ, ਕਾਂਗਰਸੀ ਆਗੂ ਗੇਜਾ ਸਿੰਘ ਸੰਗਤ ਕੋਠੇ, ਸਮਿੰਦਰ ਸਿੰਘ ਕੋਟਗੁਰੂ, ਮਾ.ਨਸੀਬ ਸਿੰਘ ਗਹਿਰੀ ਬੁੱਟਰ, ਨਿਰਮਲ ਸਿੰਘ ਕੁਟੀ ਕਿਸ਼ਨਪੁਰਾ, ਪਵਨ ਸ਼ਰਮਾ ਬਾਂਡੀ, ਸੁਰਜੀਤ ਸਿੰਘ ਫ਼ਰੀਦਕੋਟ, ਕਰਮਜੀਤ ਸਿੰਘ ਜੱਸੀ, ਗੁਰਦਰਸ਼ਨ ਸਿੰਘ ਪਥਰਾਲਾ, ਗੁਰਪ੍ਰੀਤ ਸਿੰਘ ਧੁੰਨੀਕੇ, ਹਰੀਪਾਲ ਸਿੰਘ ਫ਼ਰੀਦਕੋਟ, ਯੂਥ ਪ੍ਰਧਾਨ ਬਲਦੇਵ ਸਿੰਘ ਬੰਬੀਹਾ, ਗੁਰਪ੍ਰੀਤ ਸਿੰਘ ਬਾਜਕ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਕੋਟਲੀ ਸਾਬੋ ਆਦਿ ਹਾਜ਼ਰ ਸਨ।
ਜ਼ਿਲ੍ਹਾ ਪ੍ਰਧਾਨ ਨੇ ਸੰਗਠਨ ਅਭਿਆਸ ਸੰਬੰਧੀ ਸੰਗਤ ਬਲਾਕ ਦੇ ਮੰਡਲ ਪ੍ਰਧਾਨਾਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ
ਅਜੀਤ ਡੈਸਕ
27-07-2026