02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਠਿੰਡਾ ’ਚ ਲੱਗੇ ਕੂੜੇ ਦੇ ਢੇਰ ਮੀਂਹ ਦੇ ਪਾਣੀ ਕਾਰਨ ਸੜਕਾਂ ’ਤੇ ਖਿੱਲਰੇ

Ad Position 21
No active advertisement
ਅਜੀਤ ਡੈਸਕ 29-07-2026

ਨੀਵੇਂ ਇਲਾਕੇ ਦੇ ਘਰਾਂ ’ਚ ਵੜਿਆ ਬਦਬੂ ਵਾਲਾ ਪਾਣੀ
ਬਠਿੰਡਾ, 28 ਜੁਲਾਈ (ਵੀਰਪਾਲ ਸਿੰਘ)-ਬਠਿੰਡਾ ’ਚ ਪਏ ਮੀਂਹ ਨਾਲ ਕੂੜੇ ਦੇ ਢੇਰਾਂ ਦੀ ਗੰਦਗੀ ਸ਼ਹਿਰ ਦੀਆਂ ਸੜਕਾਂ ’ਤੇ ਖਿੱਲਰ ਗਈ। ਸਫ਼ਾਈ ਕਰਮਚਾਰੀ ਅਤੇ ਸੀਵਰ ਕਾਮਿਆਂ ਦੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੜ੍ਹਤਾਲ ਕਾਰਨ ਬਠਿੰਡਾ ਵਿਚ 500 ਟਨ ਤੋਂ ਵੱਧ ਕੂੜਾ ਜਮ੍ਹਾਂ ਹੋ ਗਿਆ ਸੀ। ਪੰਜਾਬ ਸਰਕਾਰ ਵਲੋਂ ਠੇਕਾ ’ਤੇ ਕੰਮ ਕਰਨ ਵਾਲੇ ਸਫ਼ਾਈ ਅਤੇ ਸੀਵਰੇਜ ਕਾਮਿਆਂ ਦੀਆਂ ਮੰਗਾਂ ਲਈ ਗਈਆਂ ਹਨ। ਸਫ਼ਾਈ ਕਾਮਿਆਂ ਵਲੋਂ ਸ਼ਹਿਰ ਵਿਚ ਇਕੱਠੇ ਹੋਏ ਵਿਸ਼ਾਲ ਕੂੜੇ ਦੇ ਢੇਰਾਂ ਨੂੰ ਚੁੱਕਣ ਲਈ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਬਠਿੰਡਾ ਵਿਚ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਕੂੜੇ ਸੰਭਾਲਣ ਦੀ ਪ੍ਰਤੀਕ੍ਰਿਆ ਨੂੰ ਉਲਝਾ ਦਿੱਤਾ ਗਿਆ ਹੈ। ਮੀਂਹ ਦੇ ਪਾਣੀ ਦੇ ਵਹਾਅ ਵਿਚ ਕੂੜੇ ਦੀ ਗੰਦਗੀ ਸੜਕਾਂ ’ਤੇ ਤੈਰਨ ਲੱਗ ਗਈ। ਜਿਸ ਦੀ ਬਦਬੂ ਨਾਲ ਗਰਮੀ ਦੇ ਹੁੰਮਸ ਵਿਚ ਲੋਕਾਂ ਦੇ ਨੱਕ ਵਿਚ ਦਮ ਕਰਕੇ ਰੱਖ ਦਿੱਤਾ ਹੈ। ਕੂੜੇ ਦੇ ਢੇਰਾਂ ’ਤੇ ਪਏ ਮੀਂਹ ਨਾਲ ਫੈਲਣ ਵਾਲੀ ਗੰਦੀ ਬਦਬੂ ਕਾਰਨ ਸ਼ਹਿਰ ਵਿਚ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਬਣ ਚੁੱਕਾ। ਇਸ ਗੰਦਗੀ ਨਾਲ ਸ਼ਹਿਰ ਵਿਚ ਮੱਛਰਾਂ ਦੀ ਭਰਮਾਰ ਵੀ ਨਜ਼ਰ ਆ ਰਹੀ ਹੈ। ਮੱਛਰਾਂ ਦੇ ਕੱਟਣ ਨਾਲ ਲੋਕਾਂ ਵਿਚ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲਣ ਦਾ ਡਰ ਬਣ ਰਿਹਾ ਹੈ। ਬਠਿੰਡਾ ਅਤੇ ਆਸ ਪਾਸ ਦੀਆਂ ਮੰਡੀਆਂ ਵਿਚ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਲ ਕਰਵਾਉਣ ਲਈ ਪਿਛਲੇ ਦਿਨੀਂ 8 ਜੁਲਾਈ ਤੋਂ ਸੰਘਰਸ਼ ਵਿੱਢਿਆ ਹੋਇਆ ਸੀ। ਜਿਸ ਨਾਂਲ ਪੰਜਾਬ ਭਰ ਦੀਆਂ ਮੰਡੀਆਂ ਅਤੇ ਸ਼ਹਿਰਾਂ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਸਨ। ਜਿਸ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ। ਮਾਲਵਾ ਖੇਤਰ ’ਚ ਪਏ ਮੀਂਹ ਨੇ ਕੂੜਾ ਚੁੱਕਣ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਉਲਝਾ ਦਿੱਤਾ। ਜਿਸ ਨਾਲ ਲੋਕਾਂ ਨੂੰ ਕੂੜੇ ਦੀ ਗੰਦਗੀ ਦੀ ਬਦਬੂ ਤੋਂ ਨਿਜ਼ਾਤ ਮਿਲਦੀ ਨਜ਼ਰ ਨਹੀਂ ਆ ਰਹੀ।

Ad Position 22
No active advertisement
ਪਿਛਲੀ ਖ਼ਬਰ ਅਧੂਰੀ ਪਈ ਰਿੰਗ ਰੋਡ ਬਣਾਉਣ ਲਈ ਐੱਸ. ਡੀ. ਐੱਮ. ਰਾਹੀਂ ਪੰਜਾਬ ਸਰਕਾਰ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਪਿਛਲੇ ਚਾਰ ਮਹੀਨਿਆਂ ਤੋਂ ਬਾਰਿਸ਼ ਨਾ ਪੈਣ ਕਰਕੇ ਖੇਤਾਂ ’ਚ ਸੋਕੇ ਵਰਗੇ ਬਣੇ ਹਾਲਾਤ
Ad Position 24
No active advertisement