ਗੋਨਿਆਣਾ, 28 ਜਨਵਰੀ (ਲਛਮਣ ਦਾਸ ਗਰਗ)-ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਸ਼੍ਰੀ ਦੁਰਗਾ ਭਜਨ ਮੰਡਲੀ ਗੋਨਿਆਣਾ ਮੰਡੀ ਵਲੋਂ ਸ਼ੁਕਲ ਪੱੱਖ ਦੀ ਮਾਘ ਸਦੀ ਸੱਤਵੀ ਸ੍ਰੀ ਭਗਵਤੀ ਮਾਤਾ ਦਾ 58ਵਾਂ ਵਿਸ਼ਾਲ ਭਗਵਤੀ ਜਾਗਰਨ ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਕਰਵਾਇਆ ਗਿਆ | ਇਸ ਦੌਰਾਨ ਦੁਰਗਾ ਮੰਦਰ ਦੇ ਪੁਜਾਰੀ ਘਨਸ਼ਾਮ ਦਾਸ ਤਿ੍ਪਾਠੀ ਵਲੋਂ ਵਿਧੀ ਅਨੁਸਾਰ ਵਿਕਾਸ ਕੁਮਾਰ ਗਰਗ ਅਤੇ ਉਸ ਦੇ ਪਰਿਵਾਰ ਤੋਂ ਮਾਤਾ ਦਾ ਪੂਜਣ ਅਤੇ ਜੋਤ ਪ੍ਰਚੰਡ ਕਰਵਾਈ ਅਤੇ ਕੰਜਕ ਪੂਜਣ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਮੈਬਰਾਂ ਦੁਆਰਾ ਜਾਗਰਨ ਦੀ ਸ਼ੁਰਆਤ ਕੀਤੀ ਗਈ | ਇਸ ਮੌਕੇ ਭਜਨ ਗਾਇਕਾਂ ਸੰਗੀਤਾਂ ਬਾਬਾ ਬਠਿੰਡਾ ਵਾਲਿਆ ਨੇ ਆਪਣੇ ਸੁੰਦਰ ਸੁੰਦਰ ਭਜਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਦੁਰਗਾ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਮੱਟੂ, ਪ੍ਰਮੋਦ ਕੁਮਾਰ ਕਾਕਾ, ਬਿੰਦਰ ਕੁਮਾਰ, ਲਛਮਣ ਦਾਸ ਲੱਕੀ, ਯੋਗੇਸ ਅਗਰਵਾਲ, ਜਤਿੰਨ ਸੇਠੀ, ਰਵੀ ਸ਼ਰਮਾਂ, ਸ਼ਾਮ ਲਾਲ, ਅਸ਼ੋਕ ਮੌਂਗਾ, ਗੋਰਾ ਲਾਲ, ਅਸ਼ੋਕ ਗਲਹੋਤਰਾ, ਪਵਨ ਕੁਮਾਰ ਜਿੰਦਲ, ਅਨਮੋਲ ਸ਼ਿੰਗਲਾ ਸਮੇਤ ਅਨੇਕਾਂ ਮੈਬਰ ਹਾਜ਼ਰ ਸਨ |