27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੰਜਾਬੀ ਲਿਖਾਰੀ ਸਭਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 2 ਅਕਤੂਬਰ ਨੂੰ

ਭਾਈਰੂਪਾ, 26 ਸਤੰਬਰ (ਵਰਿੰਦਰ ਲੱਕੀ)-ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਦੀ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਉੱਘੇ ਲੇਖਕ ਅਤੇ ਲੋਕ ਗਾਇਕ, ਗੁਰਮੀਤ ਸਿੰਘ ਗੀਤਾ ਦਿਆਲਪੁਰਾ ਦੇ ਗ੍ਰਹਿ ਪਿੰਡ ਦਿਆਲਪੁਰਾ ਭਾਈਕਾ ਵਿਖੇ ਹੋਈ। ਜਿਸ ਵਿਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ, ਸੀਨੀਅਰ ਪ੍ਰਧਾਨ ਜਸਵੰਤ ਸਿੰਘ ਬੋਪਾਰਾਏ, ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਅਤੇ ਸਹਾਇਕ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਵਲੋਂ ਭਾਗ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 27-09-2026
ਭਾਈਰੂਪਾ, 26 ਸਤੰਬਰ (ਵਰਿੰਦਰ ਲੱਕੀ)-ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਦੀ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਉੱਘੇ ਲੇਖਕ ਅਤੇ ਲੋਕ ਗਾਇਕ, ਗੁਰਮੀਤ ਸਿੰਘ ਗੀਤਾ ਦਿਆਲਪੁਰਾ ਦੇ ਗ੍ਰਹਿ ਪਿੰਡ ਦਿਆਲਪੁਰਾ ਭਾਈਕਾ ਵਿਖੇ ਹੋਈ। ਜਿਸ ਵਿਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ, ਸੀਨੀਅਰ ਪ੍ਰਧਾਨ ਜਸਵੰਤ ਸਿੰਘ ਬੋਪਾਰਾਏ, ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਅਤੇ ਸਹਾਇਕ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਵਲੋਂ ਭਾਗ ਲਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 2 ਅਕਤੂਬਰ 2026 ਦਿਨ ਸ਼ੁੱਕਰਵਾਰ ਨੂੰ ਇਤਿਹਾਸਕ ਨਗਰ ਦੀਨਾ ਸਾਹਿਬ ਦੇ ਪੰਚਾਇਤ ਘਰ ਵਿਖੇ , ਪੰਜਾਬੀ ਲਿਖਾਰੀ ਸਭਾ ਵਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਗਾਇਕ, ਲੇਖਕ, ਆਲੋਚਕ, ਬੁੱਧੀਜੀਵੀ, ਫਿਲਮੀ ਆਰਟਿਸਟ ਅਤੇ ਉਘੇ ਸਾਹਿਤਕਾਰ ਭਾਗ ਲੈਣਗੇ। ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਹਰ ਸਾਲ ਦੀ ਤਰ੍ਹਾਂ, ਇਸ ਮੌਕੇ ਸਾਹਿਤਕਾਰ ਗੁਰਦੀਪ ਸਿੰਘ ਕੈੜਾ ਭਦੌੜ, ਕੁਲਵੰਤ ਸਿੰਘ ਮਾਨ ਭਦੌੜ, ਤੇ ਉੱਘੇ ਕਮੇਡੀ ਕਲਾਕਾਰ, ਲੇਖਕ ਅਤੇ ਆਲੋਚਕ ਸ਼ਮਸ਼ੇਰ ਸਿੰਘ ਮੱਲ੍ਹੀ ਫੂਲ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਮਾਂ ਸਵੇਰੇ ਦਸ ਤੋਂ ਇੱਕ ਵਜੇ ਹੋਵੇਗਾ। ਸਮੁੱਚੀ ਜਾਣਕਾਰੀ ਪਰਮਜੀਤ ਸਿੰਘ ਰਾਜਗੜ੍ਹ ਅਤੇ ਗੁਰਮੀਤ ਸਿੰਘ ਗੀਤਾ ਦਿਆਲਪੁਰਾ ਵਲੋਂ ਸਾਂਝੀ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਥਾਣਾ ਸੰਗਤ ਦੇ ਪਿੰਡ ਮੱਲਵਾਲਾ ਵਿਖੇ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸਰਚ ਅਭਿਆਨ ਅਗਲੀ ਖ਼ਬਰ ਗੁਰਮਨ ਕੌਰ ਨੂੰ ਆਲ ਇੰਡੀਆ ਲਾਅਨ ਟੈਨਿਸ ਅੰਤਰ ਯੂਨੀਵਰਸਿਟੀ ਮੁਕਾਬਲੇ ਲਈ ਚੁਣਿਆ
Ad Position 24