ਮਲੌਦ, 21 ਫ਼ਰਵਰੀ (ਸਹਾਰਨ ਮਾਜਰਾ)-ਸਿੱਖਿਆ ਪ੍ਰੇਮੀ ਮਾ. ਗੁਰਬਚਨ ਸਿੰਘ ਰੋੜੀਆਂ ਵਲੋਂ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਦੇ ਵਿਦਿਆਰਥੀਆਂ ਨੂੰ ਸੋਹਣੀ ਦਸਤਾਰ ਸਜਾਉਣ ਲਈ ਦਸਤਾਰਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਕੁਲਵਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਮਾ. ਗੁਰਬਚਨ ਸਿੰਘ ਰੋੜੀਆਂ ਦਾ ਧੰਨਵਾਦ ਕੀਤਾ ਗਿਆ |