23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੀਜਾ ਦੀ ਹੋਈ ਚੋਣ, ਡਾ. ਭੌਰਲਾ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 22-02-2026
ਬੀਜਾ, 21 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੀਜਾ ਦਾ ਚੋਣ ਇਜਲਾਸ ਫੋਕਲ ਪੁਆਇੰਟ ਦਿਓਲ ਕਲੀਨਿਕ ਮਹਿਦੂਦਾਂ ਵਿਖੇ ਕਰਵਾਇਆ ਗਿਆ | ਜਿਸ ਵਿਚ ਵਿੱਛੜੇ ਹੋਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਗਿਆ | ਇਸ ਮੌਕੇ ਡਾ. ਰਜੇਸ਼ ਕੁਮਾਰ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ. ਸੁਖਵਿੰਦਰ ਸਿੰਘ ਅਟਵਾਲ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਡਾ. ਬਲਜਿੰਦਰ ਸਿੰਘ ਜ਼ਿਲ੍ਹਾ ਕੈਸ਼ੀਅਰ, ਡਾ. ਗੁਰਮੁੱਖ ਸਿੰਘ ਬਲਾਕ ਪ੍ਰਧਾਨ ਸਾਹਨੇਵਾਲ, ਡਾ. ਬਲਵਿੰਦਰ ਸਿੰਘ ਲਾਟੋ, ਡਾ. ਗਗਨਦੀਪ ਸਿੰਘ ਤੇ ਡਾ. ਲਛਮਣ ਸਿੰਘ ਲੱਖੀ ਨੇ ਸਰਬ ਸੰਮਤੀ ਨਾਲ ਬੀਜਾ ਬਲਾਕ ਦੀ ਚੋਣ ਨੂੰ ਨੇਪਰੇ ਚਾੜਿਆ | ਇਸ ਮੌਕੇ ਡਾ. ਹਰਜਿੰਦਰ ਸਿੰਘ ਭੌਰਲਾ ਪ੍ਰਧਾਨ, ਡਾ. ਗੁਰਵਿੰਦਰ ਸਿੰਘ ਚੱਕ ਜਨਰਲ ਸਕੱਤਰ, ਡਾ. ਪਵਨ ਬੀਜਾ ਕੈਸ਼ੀਅਰ, ਚੇਅਰਮੈਨ ਡਾ. ਮਹਾਂ ਸਿੰਘ ਭੁਮੱਦੀ, ਸਹਾਇਕ ਚੇਅਰਮੈਨ ਡਾ. ਮੇਲਾ ਸਿੰਘ ਬੀਜਾ, ਸਰਪ੍ਰਸਤ ਡਾ. ਗੁਰਦੇਵ ਸਿੰਘ ਕਿਸ਼ਨਗੜ੍ਹ, ਡਾ. ਇੰਦਰਜੀਤ ਸਿੰਘ ਦਹੇੜੂ ਸੀਨੀਅਰ ਮੀਤ ਪ੍ਰਧਾਨ, ਡਾ. ਪਿ੍ਤਪਾਲ ਸਿੰਘ ਕਟਾਣਾ ਮੀਤ ਪ੍ਰਧਾਨ, ਡਾ. ਕਿ੍ਪਾਲ ਸਿੰਘ ਚੱਕ ਸਹਾਇਕ ਜਨਰਲ ਸਕੱਤਰ, ਡਾ. ਜਗਤਾਰ ਸਿੰਘ ਲੋਪੋ ਸਹਾਇਕ ਖ਼ਜ਼ਾਨਚੀ, ਡਾ. ਅਮਰੀਕ ਸਿੰਘ ਚੱਕ ਪ੍ਰੈੱਸ ਸਕੱਤਰ ਤੇ ਡਾ. ਸੁਖਵੀਰ ਸਿੰਘ ਬਲਾਲਾ ਸਹਾਇਕ ਪ੍ਰੈੱਸ ਸਕੱਤਰ ਚੁਣੇ ਗਏ | ਨਵੇਂ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ | ਉਕਤ ਆਗੂਆਂ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਵਫ਼ਾਦਾਰੀ ਨਾਲ ਨਿਭਾਉਣਗੇ ਤੇ ਡਾਕਟਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ | ਇਸ ਮੌਕੇ ਡਾ. ਚਰਨ ਸਿੰਘ ਕੋਟ ਤੇ ਡਾ. ਜਸਪਾਲ ਸਿੰਘ ਚਾਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਫੇਰੂਰਾਈ ਵਿਖੇ ਧੰਨ ਧੰਨ ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਲੰਗਰ ਲਗਾਏ ਅਗਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਦਸਤਾਰਾਂ ਦਿੱਤੀਆਂ
Ad Position 24