23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਿਕਰਮਜੀਤ ਖ਼ਾਲਸਾ ਨੇ ਖੈਹਿਰਾ ਬੇਟ ਵਿਖੇ ਰੇਤ ਮਾਈਨਿੰਗ ਖ਼ਿਲਾਫ਼ ਚੱਲ ਰਹੇ ਪੱਕੇ ਧਰਨੇ 'ਚ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 22-02-2026
ਹੰਬੜਾਂ, 21 ਫਰਵਰੀ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਇੱਥੋਂ ਨਜ਼ਦੀਕੀ ਪਿੰਡ ਖੈਹਿਰਾ ਬੇਟ ਵਿਖੇ ਸਤਲੁਜ ਦਰਿਆ ਅੰਦਰ ਰੇਤ ਮਾਫੀਏ ਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਤਹਿਤ ਡੀਸਿਲਟਿੰਗ ਦੀ ਆੜ ਹੇਠ ਹੋ ਰਹੀ ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ ਇਲਾਕਾ ਵਾਸੀਆਂ ਵਲੋਂ ਲਗਾਏ ਜਾ ਰਹੇ ਪੱਕੇ ਧਰਨੇ ਦੇ 15ਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਗਿੱਲ ਦੇ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਵਲੋਂ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਸਾਬਕਾ ਸੰਸਦੀ ਸਕੱਤਰ ਖ਼ਾਲਸਾ ਤੇ ਬਲਾਕ ਸੰਮਤੀ ਮੈਂਬਰ ਕਾਰਜ ਬਾਠ ਨੇ ਧਰਨੇ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਸਤਲੁਜ ਦਰਿਆ ਵਿਚੋਂ ਡੀਸਿਲਟਿੰਗ ਦੀ ਆੜ ਵਿਚ ਰੇਤ ਮਾਫੀਏ ਨਾਲ ਰਲ ਕੇ ਰੇਤ ਮਾਈਨਿੰਗ ਰਾਹੀਂ ਕੀਤੀ ਜਾ ਰਹੀ ਪੰਜਾਬ ਦੀ ਵੱਡੀ ਆਰਥਿਕ ਲੁੱਟ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ | ਇਸ ਸਮੇਂ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ, ਕੌਂਸਲਰ ਕਾਮਰੇਡ ਰਾਜੂ ਜਗਰਾਉਂ, ਪੰਚ ਗੁਰਚਰਨ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਗੁਰਿੰਦਰਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਤਾਰੀ, ਮਨਜੀਤ ਸਿੰਘ ਭੈਰੋਮੁੰਨਾ, ਮੇਜਰ ਸਿੰਘ ਚੀਮਾ, ਸੁਖਜੀਤ ਸਿੰਘ ਬਾਠ, ਜਥੇਦਾਰ ਕਰਮਜੀਤ ਸਿੰਘ ਮਲਕਪੁਰ, ਦਰਸ਼ਨ ਸਿੰਘ ਮਲਕਪੁਰ, ਲਵਲੀ ਸ਼ਰਮਾ, ਗੋਪੀ ਵਿਰਕ, ਗੁਰਿੰਦਰ ਸਿੰਘ ਹੀਰ ਗਗਨ ਇਯਾਲੀ, ਅਮਰੀਕ ਵਲੀਪੁਰ, ਰੁਪਿੰਦਰ ਦਿਓਲ, ਬਲਵੀਰ ਸਿੰਘ ਲੁਧਿਆਣਾ, ਸਾਬਕਾ ਸਰਪੰਚ ਬੂਟਾ ਸਿੰਘ ਤੂਰ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਹਰਜੀਤ ਸਿੰਘ, ਹਰਮਨ ਸਿੰਘ, ਤਾਰੀ ਸਰਾਂ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਮਠਾੜੂ, ਕਪੂਰ ਸਿੰਘ ਹੰਬੜਾਂ, ਕਿਰਪਾਲ ਸਿੰਘ ਖੈਹਿਰਾ, ਹਰਪ੍ਰੀਤ ਸਿੰਘ ਖੈਹਿਰਾ, ਰਣਵੀਰ ਸਿੰਘ, ਪਰਮਿੰਦਰ ਮਾਣਕ, ਸ਼ਿੰਗਾਰਾ ਸਿੰਘ ਤੂਰ, ਅਮਨਦੀਪ ਤੂਰ, ਰੂਪੀ ਖੈਹਿਰਾ, ਕੁਲਵਿੰਦਰ ਸ਼ਿੰਘ, ਸ਼ਮਾ, ਸੋਨੀ ਖੈਹਿਰਾ, ਗੀਤਾ ਖੈਹਿਰਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਸਿੱਧਵਾਂ ਖੁਰਦ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਲੋਂ ਧਾਰਮਿਕ ਮੁਕਾਬਲਿਆਂ 'ਚ ਓਵਰਆਲ ਟਰਾਫ਼ੀ 'ਤੇ ਕਬਜ਼ਾ
Ad Position 24