ਬੀਜਾ, 22 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ਼ਹੀਦ ਸਰ ਸਾਹਿਬ ਪਿੰਡ ਮਾਦਪੁਰ ਵਿਖੇ ਜੈਤੋ ਦੇ ਮੋਰਚੇ ਦੇ ਮਹਾਨ ਸ਼ਹੀਦ ਜੱਥੇਦਾਰ ਬਾਬਾ ਰਣ ਸਿੰਘ ਦੀ ਯਾਦ ਵਿੱਚ ਮੁੱਖ ਸੇਵਾਦਾਰ ਸੰਤ ਬਾਬਾ ਪੰਜਾਬ ਸਿੰਘ ਮਾਦਪੁਰ ਵਾਲਿਆਂ ਦੀ ਦੇਖ ਰੇਖ ਹੇਠ ਸਾਲਾਨਾ ਬਰਸੀ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸੰਤ ਸਮਾਗਮ ਦੀ ਆਰੰਭਤਾ ਹੋਈ | ਇਸ ਮੌਕੇ ਸੰਤ ਬਾਬਾ ਮੇਜਰ ਸਿੰਘ ਪੰਜ ਭੈਣੀਆਂ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਲੱਲ ਕਲਾਂ ਵਾਲਿਆਂ ਦਾ ਜੱਥਾ, ਸੰਤ ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ, ਸੰਤ ਬਾਬਾ ਹਰਵਿੰਦਰ ਸਿੰਘ ਰੌਲੀ, ਸੰਤ ਬਾਬਾ ਜਰਨੈਲ ਸਿੰਘ ਨੌਰਾ, ਮਹੰਤ ਗੁਰਮੁੱਖ ਸਿੰਘ, ਭਾਈ ਜਸਵੀਰ ਸਿੰਘ, ਭਾਈ ਰਾਜਬੀਰ ਸਿੰਘ ਸ਼ਾਸਤਰੀ ਡੇਰਾ ਮੈਹਿਮੇਂ ਸ਼ਾਹੀ ਲੋਪੋਂ, ਸੰਤ ਬਾਬਾ ਰਣਜੀਤ ਸਿੰਘ ਛਪਾਰ ਅਤੇ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਖਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਟੇਜ ਸਕੱਤਰ ਦੀ ਸੇਵਾ ਭਾਈ ਜਸਵੀਰ ਸਿੰਘ ਲੋਪੋਂ ਵਾਲਿਆਂ ਨੇ ਨਿਭਾਈ | ਇਸ ਮੌਕੇ ਜਗਤਾਰ ਸਿੰਘ ਦਿਆਲਪੁਰਾ ਐੱਮ. ਐੱਲ. ਏ. ਸਮਰਾਲਾ,ਪਰਮਜੀਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਰਾਜਾ ਗਿੱਲ, ਹਰਜਤਿੰਦਰ ਸਿੰਘ ਬਾਜਵਾ, ਨਿਸ਼ੂ ਚਹਿਲਾਂ, ਭਾਈ ਜਤਿੰਦਰ ਸਿੰਘ ਮਾਦਪੁਰ, ਰੁਪਿੰਦਰ ਕੌਰ, ਮਨਜੀਤ ਸਿੰਘ, ਅਮਰਪਾਲ ਸਿੰਘ, ਤਨਵੀਰ ਸਿੰਘ, ਚਰਨਜੀਤ ਸਿੰਘ, ਦਿਲਪ੍ਰੀਤ ਸਿੰਘ ਗੁਰਸੇਵਕ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |