29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਾਲਾਨਾ ਪ੍ਰਾਜੈਕਟ ਅੰਮਿ੍ਤ ਤਹਿਤ ਸਫ਼ਾਈ ਮੁਹਿੰਮ ਚਲਾਈ

Ad Position 21
No active advertisement
ਅਜੀਤ ਡੈਸਕ 23-02-2026
ਮਲੌਦ, 22 ਫਰਵਰੀ (ਦਿਲਬਾਗ ਸਿੰਘ ਚਾਪੜਾ)-ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸੰਤ ਨਿਰੰਕਾਰੀ ਚੈਰੀਟੇਬਲ ਫਾੳਾੂਡੇਸ਼ਨ (ਰਜਿ.) ਵਲੋਂ ਸਾਲਾਨਾ 'ਪ੍ਰਾਜੈਕਟ ਅੰਮਿ੍ਤ' ਤਹਿਤ ਸਫ਼ਾਈ ਮੁਹਿੰਮ ਚਲਾਈ ਗਈ | ਇਸ ਤਹਿਤ ਨਿਰੰਕਾਰੀ ਬ੍ਰਾਂਚ ਮਲੌਦ ਦੇ ਸੇਵਾਦਲ ਵੱਲੋਂ ਸਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਜਾਂਦੇ ਗੰਦੇ ਨਾਲੇ ਅਤੇ ਟੋਭੇ ਦੀ ਸਫ਼ਾਈ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 11 ਵਜੇ ਤੱਕ ਕੀਤੀ ਗਈ | ਜ਼ਿਕਰਯੋਗ ਹੈ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿੰਦਾ ਹੈ | ਇਸ ਮੌਕੇ ਬ੍ਰਾਂਚ ਮੁਖੀ ਜੀਵਨ ਕੁਮਾਰ ਗੋਸਲ, ਸੰਚਾਲਕ ਕਰਨੈਲ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਵਤਾਰ ਸਿੰਘ ਧਮੋਟ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਅਗਲੀ ਖ਼ਬਰ ਜੈਤੋ ਦੇ ਮੋਰਚੇ ਦੇ ਮਹਾਨ ਸ਼ਹੀਦ ਜਥੇ ਬਾਬਾ ਰਣ ਸਿੰਘ ਦੀ ਯਾਦ ਵਿਚ ਹੋਇਆ ਸੰਤ ਸਮਾਗਮ
Ad Position 24