29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਅਵਤਾਰ ਸਿੰਘ ਧਮੋਟ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 23-02-2026
ਮਲੌਦ, 22 ਫਰਵਰੀ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਅਵਤਾਰ ਸਿੰਘ ਧਮੋਟ ਨੂੰ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ ਦੇ ਯਤਨਾਂ ਸਦਕਾ ਅੱਜ ਮੁੜ ਸ਼ੋ੍ਰਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ | ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਿੰਡ ਬਾਦਲ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਵਤਾਰ ਸਿੰਘ ਧਮੋਟ ਨੂੰ ਸਿਰੋਪਾਉ ਦੇ ਕੇ ਪਾਰਟੀ ਵਿੱਚ ਬਣਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਹਲਕੇ ਦੀ ਲੀਡਰਸ਼ਿਪ ਨਾਲ ਮਿਲ ਕੇ ਕੰਮ ਕਰਨ ਲਈ ਥਾਪੜਾ ਦਿੱਤਾ ਗਿਆ | ਇਸ ਸਮੇਂ ਇੰਜ: ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਯੂਥ ਕੌਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ ਅਤੇ ਕੰਵਰਦੀਪ ਸਿੰਘ ਜੱਗੀ, ਜਥੇਦਾਰ ਪਿ੍ਤਪਾਲ ਸਿੰਘ ਝੱਮਟ, ਜਥੇਦਾਰ ਜਸਵੀਰ ਸਿੰਘ ਨਿਜ਼ਾਮਪੁਰ, ਜਥੇਦਾਰ ਸ਼ਿਵਰਾਜ ਸਿੰਘ ਜੱਲਾ, ਧਰਮਿੰਦਰ ਸਿੰਘ ਬਿੱਟੂ ਨਿਜ਼ਾਮਪੁਰ, ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੌੜਾ, ਦਰਸਨ ਸਿੰਘ ਰੌਣੀ, ਸਾਬਕਾ ਸਰਪੰਚ ਮੇਵਾ ਸਿੰਘ, ਜਸਪ੍ਰੀਤ ਸਿੰਘ ਮਾਲੋਦੌਦ, ਹਰਦੇਵ ਸਿੰਘ ਸਿਆੜ੍ਹ, ਅਮਰੀਕ ਸਿੰਘ ਰੌਣੀ, ਜਸਵੀਰ ਸਿੰਘ ਦੌਦ, ਰਾਜਵੀਰ ਸਿੰਘ ਬਾਬਰਪੁਰ, ਗੁਰਪ੍ਰੀਤ ਸਿੰਘ ਅਜਨੌਦ, ਕੁਲਵੰਤ ਕੌਰ ਲਹਿਲ, ਉਦੋ ਸਿੰਘ ਜੰਡਾਲੀ, ਮੇਜਰ ਸਿੰਘ ਸਹਾਰਨ ਮਾਜਰਾ, ਬੇਅੰਤ ਸਿੰਘ ਪੰਧੇਰ ਖੇੜੀ, ਜੱਥੇ. ਜੋਰਾ ਸਿੰਘ, ਬੂਟਾ ਸਿੰਘ ਝੱਮਟ, ਜੱਗੀ ਜੰਡਾਲੀ, ਸੁਖਵੀਰ ਸਿੰਘ ਝੱਮਟ ਆਦਿ ਵੀ ਹਾਜਿਰ ਸਨ |
Ad Position 22
No active advertisement
ਪਿਛਲੀ ਖ਼ਬਰ ਚੋਮੋਂ ਤੋਂ ਕਿਸਾਨ ਆਗੂ ਬਰਸੀ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ ਅਗਲੀ ਖ਼ਬਰ ਸਾਲਾਨਾ ਪ੍ਰਾਜੈਕਟ ਅੰਮਿ੍ਤ ਤਹਿਤ ਸਫ਼ਾਈ ਮੁਹਿੰਮ ਚਲਾਈ
Ad Position 24