29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਆਪ ਦੀ ਸਿੱਖਿਆ ਕ੍ਰਾਂਤੀ, ਸੜਕ ਕ੍ਰਾਂਤੀ ਅਤੇ ਸਿਹਤ ਸਹੂਲਤਾਂ ਤੋਂ ਲੋਕ ਬਾਗੋਬਾਗ-ਸੰਗਠਨ ਇੰਚਾਰਜ ਮਿੱਠੂ

Ad Position 21
No active advertisement
ਅਜੀਤ ਡੈਸਕ 23-02-2026
ਕੁਹਾੜਾ, 22 ਫਰਵਰੀ (ਸੰਦੀਪ ਸਿੰਘ ਕੁਹਾੜਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਿੱਖਿਆ ਕ੍ਰਾਂਤੀ, ਸੜਕ ਕ੍ਰਾਂਤੀ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਦੇ ਸੂਬੇ ਦੇ ਲੋਕ ਪੂਰੀ ਤਰ੍ਹਾਂ ਨਾਲ ਬਾਗੋ ਬਾਗ ਹੋ ਉੱਠੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਾਹਨੇਵਾਲ ਦੇ ਸੰਗਠਨ ਇੰਚਾਰਜ, ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਅਤੇ ਹਲਕਾ ਸਮਰਾਲਾ ਦੇ ਦੋ ਬਲਾਕਾਂ ਦੇ ਆਬਜ਼ਰਵਰ ਤੇਜਿੰਦਰ ਸਿੰਘ ਮਿੱਠੂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਲੋਕਾਂ ਨੂੰ ਹਰ ਪੱਖੋਂ ਲੋਕ ਭਲਾਈ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ, ਸੜਕ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇਸ਼ ਪੱਧਰ 'ਤੇ ਰੋਲ ਮਾਡਲ ਬਣੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਹਲਕਾ ਵਿਧਾਇਕ ਮੁੰਡੀਆਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੰਤਰੀ ਮੁੰਡੀਆਂ ਵਲੋਂ ਹਲਕਾ ਸਾਹਨੇਵਾਲ ਦੇ ਪਿੰਡਾਂ ਨੂੰ ਵੰਡੀਆਂ ਗਰਾਂਟਾਂ
Ad Position 24