ਕੁਹਾੜਾ, 22 ਫਰਵਰੀ (ਸੰਦੀਪ ਸਿੰਘ ਕੁਹਾੜਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਭਾਰਤ ਤੇ ਅਮਰੀਕਾ ਦੇ ਸਮਝੌਤੇ ਦੇ ਵਿਰੋਧ ਵਿਚ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਸਾਹਨੇਵਾਲ-ਕੁਹਾੜਾ ਰੋਡ ਸਥਿਤ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਅਤੇ ਬਲਾਕ ਪ੍ਰਧਾਨ ਜਗਰਾਜ ਸਿੰਘ ਪੰਧੇਰ ਨੇ ਕਿਹਾ ਕਿ ਭਾਰਤ-ਅਮਰੀਕਾ ਸਮਝੌਤਾ ਸੂਬੇ ਦੀ ਖੇਤੀ ਕਿੱਤੇ, ਡੇਅਰੀ ਫਾਰਮਿੰਗ ਨੂੰ ਤਬਾਹ ਕਰ ਕੇ ਰੱਖ ਦੇਵੇਗਾ ਕਿਉਂਕਿ ਇਹ ਸਮਝੌਤਾ ਸਿਰਫ਼ ਕਾਰਪੋਰੇਟ ਘਰਾਣਿਆ ਨੂੰ ਫ਼ਾਇਦਾ ਦੇਣ ਲਈ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿਚ ਲੋਕਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣਾ ਚਾਹੀਦਾ ਹੈ | ਯੂਨੀਅਨ ਵਲੋਂ ਸਵੇਰੇ 11 ਵਜੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਕੇ ਦੁਪਹਿਰ ਤਿੰਨ ਵਜੇ ਸਮਾਪਤ ਕੀਤਾ ਗਿਆ | ਇਸ ਮੌਕੇ ਜਗਰਾਜ ਸਿੰਘ ਬਲਾਕ ਪ੍ਰਧਾਨ, ਰਣਵੀਰ ਸਿੰਘ ਮੁੱਲਾਂਪੁਰ, ਕਰਮਜੀਤ ਸਿੰਘ ਡੇਹਲੋਂ, ਕੁਲਦੀਪ ਸਿੰਘ ਗੱਦੋਵਾਲ ਇਕਾਈ ਪ੍ਰਧਾਨ, ਅਵਤਾਰ ਸਿੰਘ ਪ੍ਰਧਾਨ, ਗੁਰਦੀਪ ਸਿੰਘ ਪ੍ਰਧਾਨ, ਕਰਮਜੀਤ ਸਿੰਘ, ਪਰਮਜੀਤ ਸਿੰਘ, ਤਜਿੰਦਰ ਸਿੰਘ, ਸੁਦਾਗਰ ਸਿੰਘ, ਸਵਰਨਜੀਤ ਸਿੰਘ, ਰਵਿੰਦਰ ਸਿੰਘ ਕੁਹਾੜਾ ਮੀਤ ਪ੍ਰਧਾਨ, ਸਿਮਰਨਜੀਤ ਸਿੰਘ ਕੁਹਾੜਾ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਤੁੰਗ ਸੀਨੀਅਰ ਮੀਤ ਪ੍ਰਧਾਨ, ਤਰਲੋਚਨ ਸਿੰਘ ਤੁੰਗ, ਗਿੰਨੀ ਸਾਹਾਬਾਣਾ, ਕਮਲ ਚੀਮਾ ਭਾਮੀਆਂ, ਲਖਵਿੰਦਰ ਸਿੰਘ ਪੰਧੇਰ, ਜਸਵੀਰ ਸਿੰਘ ਮੇਹਲੋਂ, ਜੀਤੀ ਗਰਚਾ ਕੁਹਾੜਾ, ਚੰਨਾ ਸਿੰਘ ਜੰਡਿਆਲੀ, ਜਗਮੋਹਨ ਸਿੰਘ ਜੰਡਿਆਲੀ, ਹਰਦੀਪ ਸਿੰਘ ਜੰਡਿਆਲੀ, ਮਨਜੀਤ ਸਿੰਘ ਜੰਡਿਆਲੀ, ਰਵਿੰਦਰ ਸਿੰਘ ਜੰਡਿਆਲੀ ਆਦਿ ਹਾਜ਼ਰ ਸਨ |