ਮਲੌਦ, 22 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ) ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਗੁਰੀ ਤੇ ਗੁਰਦੀਪ ਸਿੰਘ ਕੈਨੇਡਾ ਦੇ ਸਤਿਕਾਰਯੋਗ ਦਾਦਾ ਜੀ ਤੇ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੇ ਨਜ਼ਦੀਕੀ ਟਕਸਾਲੀ ਕਾਂਗਰਸੀ ਜੰਗੀਰ ਸਿੰਘ ਲਸਾੜਾ ਨਮਿੱਤ ਅੰਤਿਮ ਅਰਦਾਸ ਹੋਈ | ਭਾਈ ਰਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਵਿਖਿਆਨ ਕੀਤਾ ਗਿਆ | ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਰਾਜਿੰਦਰ ਸਿੰਘ ਰਾਏ ਰੇਰਾ ਐਡਜੂਡੀਕੇਟਿੰਗ ਅਫਸਰ (ਜੱਜ) ਨੇ ਜੰਗੀਰ ਸਿੰਘ ਲਸਾੜਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਇੱਕ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ, ਜਿੰਨ੍ਹਾ ਨੇ ਆਪਣੀ ਜ਼ਿੰਦਗੀ ਵਿਚ ਦਸਾਂ ਨੋਂਹਾਂ ਦੀ ਕਿਰਤ ਕਮਾਈ ਕਰਕੇ ਅÏਲਾਦ ਨੂੰ ਬਹੁਤ ਹੀ ਵਧੀਆ ਤਾਲੀਮ ਦਿੱਤੀ, ਜਿਸ ਸਦਕਾ ਪਰਿਵਾਰ ਦਾ ਨਾਂਅ ਅੱਜ ਇਲਾਕੇ ਵਿਚ ਪਛਾਣ ਬਣਿਆ ਹੋਇਆ ਹੈ | ਸਟੇਜ ਸਕੱਤਰ ਦੀ ਭੂਮਿਕਾ ਗੁਰਦੀਪ ਸਿੰਘ ਜੁਲਮਗੜ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਮਦਨੀਪੁਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸਾਬਕਾ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ, ਸਾਬਕਾ ਉਪ-ਚੇਅਰਮੈਨ ਗੁਰਦੀਪ ਸਿੰਘ ਜੁਲਮਗੜ, ਬਲਾਕ ਸੰਮਤੀ ਮੈਂਬਰ ਪ੍ਰੋ: ਗੁਰਮੁੱਖ ਸਿੰਘ ਗੋਮੀ ਸਿਆੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਟੀਨੂੰ, ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਲੰਢਾ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਬਲਾਕ ਕਾਂਗਰਸ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ, ਨੰਬਰਦਾਰ ਰਾਮਦਾਸ ਸੋਮਲਖੇੜੀ, ਗਗਨਦੀਪ ਸਿੰਘ ਜੁਲਮਗੜ, ਮਨਜੀਤ ਸਿੰਘ ਜੁਲਮਗੜ, ਮਲਕੀਤ ਸਿੰਘ ਬਦੇਸ਼ਾ, ਪਲਵਿੰਦਰ ਸਿੰਘ ਜੁਲਮਗੜ, ਗੁਰਮੀਤ ਸਿੰਘ ਟਿਵਾਣਾ, ਰਾਜਵੰਤ ਸਿੰਘ ਕੂਨਰ, ਸਰਪੰਚ ਸੁਖਵੀਰ ਸਿੰਘ ਦੌਲਤਪੁਰ, ਸਰਪੰਚ ਰਮਨਪਾਲ ਸਿੰਘ ਧਮੋਟ ਖ਼ੁਰਦ, ਵਰਿੰਦਰਜੀਤ ਸਿੰਘ ਨੀਲਾ ਰੱਬੋਂ ਨੀਚੀ, ਅਮਨਦੀਪ ਸਿੰਘ ਟੋਨਾ ਅਲੂਣਾ ਮਿਆਨਾ, ਜਸਪ੍ਰੀਤ ਸਿੰਘ ਸੋਨੀ ਜਰਗ, ਕੁਲਜਿੰਦਰ ਸਿੰਘ ਮਾਂਗੇਵਾਲ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਹਰਦਮ ਸਿੰਘ ਟਿਵਾਣਾ ਲਸੋਈ, ਮਾ: ਗੁਰਦੀਪ ਸਿੰਘ ਨਿਜ਼ਾਮਪੁਰ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਅਜਮੇਰ ਸਿੰਘ ਦੀਵਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |