29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

56ਵਾਂ ਮੈਡੀਕਲ ਸਿਹਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 23-02-2026
ਅਹਿਮਦਗੜ੍ਹ, 22 ਫਰਵਰੀ (ਰਵਿੰਦਰ ਪੁਰੀ)-ਸਮਾਜ ਸੇਵਾ ਕਰਨ ਵਾਲੀ ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਜ ਸਰਪ੍ਰਸਤ ਸਤੀਸ਼ ਸੂਦ ਬੱਬੂ ਦੀ ਅਗਵਾਈ ਹੇਠ ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ 56ਵਾਂ ਵਿਸ਼ਾਲ ਮੈਡੀਕਲ ਸਿਹਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਲੁਧਿਆਣਾ ਦੇ ਵੱਡੇ ਹਸਪਤਾਲਾਂ 'ਚੋਂ ਆਏ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | 62 ਮਰੀਜ਼ਾਂ ਨੇ ਆਪਣੀ ਸਿਹਤ ਜਾਂਚ ਕਰਵਾਈ ਅਤੇ 23 ਮਰੀਜ਼ਾਂ ਨੇ ਆਪਣੀ ਸ਼ੂਗਰ ਜਾਂਚ ਕਰਵਾ ਕੇ ਕੈਂਪ ਦਾ ਲਾਭ ਉਠਾਇਆ | ਐਸੋਸੀਏਸ਼ਨ ਵਲੋਂ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਰਿੱਕੀ ਸੂਦ, ਖ਼ਜ਼ਾਨਚੀ ਸੁਖਵਿੰਦਰ ਸਿੰਘ, ਮਨੀਸ਼ ਵਰਮਾ, ਸਵਾਜ ਅਲੀ, ਅਰਸ਼ ਗੋਰੀਆ, ਅਰਮਾਨ ਢੰਡ, ਭੀਮ ਸੂਦ, ਸ਼ਿਵਮ ਕੌਸ਼ਲ, ਰਵੀ ਵਰਮਾ, ਰੂਬੀ ਗਰਚਾ ਆਦਿ ਮੈਂਬਰਾਂ ਨੇ ਸੇਵਾਵਾਂ ਨਿਭਾ ਕੇ ਕੈਂਪ ਨੂੰ ਸਫਲ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਵੇਚਣ ਤੇ ਖਰੀਦਣ ਦੇ ਮਾਮਲੇ 'ਚ 5 ਨੌਜਵਾਨ ਕਾਬੂ ਅਗਲੀ ਖ਼ਬਰ ਜੰਗੀਰ ਸਿੰਘ ਲਸਾੜਾ ਨਮਿਤ ਅੰਤਿਮ ਅਰਦਾਸ ਹੋਈ • ਕੋਟਲੀ, ਲੱਖਾ ਪਾਇਲ, ਜੱਜ ਰਾਏ, ਜੰਡਾਲੀ, ਜੁਲਮਗੜ ਆਦਿ ਆਗੂ ਪਹੁੰਚੇ
Ad Position 24