29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਨਸ਼ੀਲੀਆਂ ਗੋਲੀਆਂ ਵੇਚਣ ਤੇ ਖਰੀਦਣ ਦੇ ਮਾਮਲੇ 'ਚ 5 ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 23-02-2026
ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਸਦਕਾ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਮੁਖਬਰ ਦੀ ਇਤਲਾਹ 'ਤੇ ਮੁਹੱਲਾ ਕੱਚਾ ਕਿਲ੍ਹਾ ਨੇੜੇ ਨਸ਼ਾ ਵੇਚਣ ਦੀ ਆੜ੍ਹ ਵਿਚ ਦਵਿੰਦਰ ਸਿੰਘ ਉਰਫ਼ ਵੀਰੂ ਵਾਸੀ ਮੁਹੱਲਾ ਕੱਚਾ ਕਿਲ੍ਹਾ ਰਾਏਕੋਟ, ਜੋ ਆਪਣੇ ਮੋਟਰਸਾਈਕਲ ਸਪਲੈਂਡਰ ਪੀ.ਬੀ.-56-ਡੀ-3414 'ਤੇ ਖੜ੍ਹਾ ਨਸ਼ੇ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਸੀ ਅਤੇ ਉਸ ਵਲੋਂ ਗੁਰਮੀਤ ਸਿੰਘ ਉਰਫ਼ ਰਵੀ ਵਾਸੀ ਮੁਹੱਲਾ ਮੌਲਵੀਆਂ ਰਾਏਕੋਟ, ਪਰਮਿੰਦਰ ਸਿੰਘ ਉਰਫ਼ ਜੰਟਾ ਵਾਸੀ ਨੇੜੇ ਕੁਤਬਾ ਗੇਟ ਰਾਏਕੋਟ, ਤੁਸ਼ਾਰ ਕੁਮਾਰ ਉਰਫ਼ ਹਨੀ ਵਾਸੀ ਬੁਰਜ ਹਰੀ ਸਿੰਘ ਅਤੇ ਕਰਮਜੀਤ ਸਿੰਘ ਉਰਫ਼ ਕਰਮੀ ਵਾਸੀ ਈਦਗਾਹ ਰੋਡ ਰਾਏਕੋਟ, ਜੋ ਆਪਣੀਆਂ ਸਕੂਟਰੀਆਂ ਪੀ.ਬੀ.-10-ਜੇ.ਐੱਫ-8226 ਅਤੇ ਪੀ.ਬੀ.-10-ਐੱਚ.ਸੀ-2362 ਉੱਪਰ ਸਵਾਰ ਹੋ ਕੇ ਆਏ ਸਨ, ਨੂੰ ਆਪਣੇ ਨਾਲ ਸਿੱਕੀ ਦੀ ਮੋਟਰ ਮੁਹੱਲਾ ਕੱਚਾ ਕਿਲ੍ਹਾ 'ਤੇ ਲੈ ਗਿਆ ਹੈ ਅਤੇ ਉੱਥੇ ਜਾ ਕੇ ਨਸ਼ੀਲੀਆਂ ਗੋਲੀਆਂ ਵੇਚਣ ਲੱਗਾ | ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਮੌਕੇ ਉੱਪਰ ਪੁੱਜ ਕੇ ਉਕਤਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ | ਜਿਨ੍ਹਾਂ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਲਕਪੁਰ ਬੇਟ 'ਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਕੀਤਾ ਨਿਹਾਲ... ਅਗਲੀ ਖ਼ਬਰ 56ਵਾਂ ਮੈਡੀਕਲ ਸਿਹਤ ਜਾਂਚ ਕੈਂਪ
Ad Position 24