ਜਗਰਾਉਂ, 22 ਫਰਵਰੀ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਵਲੋਂ ਪੰਡਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਅਧੀਨ ਸਿਖਲਾਈ ਜਲਦ ਸ਼ੁਰੂ ਹੋਵੇਗਾ, ਜਿਹੜਾ ਸੂਬਾ ਪੱਧਰ ਤੇ ਸਰਕਲ ਪੱਧਰ ਤੱਕ ਕਰਵਾਏ ਜਾਣਗੇ | ਜਿਸ ਵਿਚ ਪਾਰਟੀ ਵਰਕਰਾਂ ਨੂੰ ਪਾਰਟੀ ਦੀਆਂ ਲੋਕਪੱਖੀ ਯੋਜਨਾਵਾਂ ਅਤੇ ਦੇਸ਼ ਦੀ ਮੌਜੂਦਾ ਰਾਜਨੀਤੀ ਸਥਿਤੀ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਭਾਜਪਾ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨਾ, ਗਰੀਬ ਕਲਿਆਣ ਦੇ ਸੁਪਨੇ ਉਹ ਪੂਰਾ ਕਰਨ ਲਈ ਹਰ ਇਕ ਕੰਮ ਕਰਨ ਦਾ ਹੀ ਮੁੱਖ ਟੀਚਾ ਹੈ | ਜਿਸ ਤਹਿਤ ਅੱਜ ਜਗਰਾਉਂ ਵਿਖੇ ਭਾਜਪਾ ਅਹਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਦਫ਼ਤਰ ਜੀ.ਟੀ. ਰੋਡ ਜਗਰਾਉਂ ਵਿਖੇ ਹੋਈ | ਮੀਟਿੰਗ ਵਿਚ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਪੰਜਾਬ ਦੇ ਇੰਚਾਰਜ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਰੇਨੂ ਥਾਪਰ ਇੰਚਾਰਜ ਜ਼ਿਲ੍ਹਾ ਜਗਰਾਉਂ ਨੇ ਸ਼ਮੂਲੀਅਤ ਕਰਦਿਆਂ ਭਾਜਪਾ ਵਰਕਰਾਂ ਨੂੰ ਲੱਗਣ ਵਾਲੇ ਸਿਖਲਾਈ ਕੈਂਪਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਕੈਂਪ ਸਿਖਲਾਈ ਕੈਂਪ ਹਰੇਕ ਮੰਡਲ ਸਰਕਲ ਵਿਚ ਲਗਾਏ ਜਾਣਗੇ | ਜਿਨ੍ਹਾਂ ਵਿਚ ਬੂਥ ਦੇ ਇੰਚਾਰਜ ਅਤੇ ਹੋਰ ਵਿਅਕਤੀ ਭਾਗ ਲੈਣਗੇ | ਸਰਕਲ ਤੋਂ ਬਾਅਦ ਜ਼ਿਲ੍ਹਾ ਪੱਧਰੀ ਅਤੇ ਉਸ ਤੋਂ ਬਾਅਦ ਸੂਬਾ ਪੱਧਰੀ ਸਿਖਲਾਈ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਭਾਜਪਾ ਵਰਕਰਾਂ ਨੂੰ ਪਾਰਟੀ ਦੇ ਮਕਸਦ ਬਾਰੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਉਣ ਤੋਂ ਇਲਾਵਾ ਵਰਕਰਾਂ ਦੇ ਵਿਅਕਤੀਗਤ ਨਿਖਾਰਣ ਲਈ ਕਈ ਵਿਸ਼ੇ ਰੱਖੇ ਜਾਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਲਾਈ ਕੈਂਪਾਂ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਮਿਲੇਗਾ ਅਤੇ ਅੱਗੋਂ ਇਨ੍ਹਾਂ ਵਿਅਕਤੀਆਂ ਦੀ ਜਿੰਮੇਵਾਰੀ ਬਣੇਗੀ ਕਿ ਉਹ ਜ਼ਮੀਨੀ ਪੱਧਰ ਤੱਕ ਪਾਰਟੀ ਨਾਲ ਜੁੜੇ ਵਰਕਰਾਂ ਨੂੰ ਪਾਰਟੀ ਦੇ ਮਕਸਦ ਤੋਂ ਜਾਣੂ ਕਰਵਾਉਣ | ਇਸ ਮੌਕੇ ਰੇਣੂ ਥਾਪਰ, ਗੇਜਾ ਰਾਮ ਬਾਲਮੀਕੀ, ਨਕੁਲ ਸੋਫਟ, ਗੌਰਵ ਖੁੱਲਰ, ਮੇਜਰ ਸਿੰਘ ਦੇਤਵਾਲ, ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਸੁਮੀਤ ਅਰੋੜਾ, ਗੁਰਸਿਮਰਨ ਸਿੰਘ, ਪ੍ਰਦੀਪ ਜੰਡ, ਸਤੀਸ਼ ਕੁਮਾਰ ਪੱਪੂ, ਟੋਨੀ ਵਰਮਾ, ਮਨੋਜ ਗੋਇਲ, ਗੁਰਚਰਨ ਸਿੰਘ, ਕੇਵਲ ਹਠੂਰ, ਗੁਰਦਿਆਲ ਸਿੰਘ, ਕੁਲਵੰਤ ਸਿੰਘ ਭੱਟੀ, ਕਿ੍ਸ਼ਨ ਕੁਮਾਰ, ਬਾਲ ਕਿ੍ਸ਼ਨ, ਰਾਜਪਾਲ ਜੈਨ, ਅਨਿਲ ਕੁਮਾਰ ਸੈਂਟੀ, ਗੌਰਵ ਗੁਪਤਾ, ਸੌਰਵ ਗਰਗ, ਪ੍ਰਭਜੋਤ ਸਿੰਘ ਦਿਓਲ, ਸੁੰਦਰ ਲਾਲ, ਹਰਕਵਲਜੀਤ ਸਿੰਘ, ਪਰਮਜੀਤ ਸਿੰਘ ਟੂਸਾ, ਕੁਲਦੀਪ ਸਿੰਘ ਸਿੱਧੂ, ਰਾਜ ਕੁਮਾਰ, ਲਖਵਿੰਦਰ ਸਿੰਘ ਸਪਰਾ, ਸੰਜੀਵ ਢੰਡ, ਕੁਲਵੰਤ ਭਾਰਤੀ, ਭਜਨ ਸਿੰਘ, ਮਹਿੰਦਰ ਲਾਲ, ਸ਼ੁਭਮ ਮੁੱਲਾਂਪੁਰ, ਸੁਰੇਸ਼ ਸੇਠੀ, ਜੋਗਿੰਦਰ ਸਿੰਘ, ਆਤਮਾ ਸਿੰਘ, ਸੁਰੇਸ਼ ਗਰਗ, ਜਤਿੰਦਰ ਕੁਮਾਰ ਮਿੱਠੂ, ਲਾਲ ਚੰਦ, ਸੁਭਾਸ਼ ਖੰਨਾ ਚੇਤਵੀਰ, ਸੁਸ਼ੀਲ ਜੈਨ, ਰਾਜਦੀਪ ਸਿੰਘ, ਕੁਲਵੰਤ ਭਾਰਤੀ ਆਦਿ ਹਾਜ਼ਰ ਸਨ |