ਜਗਰਾਉਂ, 22 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)- ਨਾਟ ਕਲਾ ਕੇਂਦਰ ਜਗਰਾਉਂ ਵਲੋਂ ਇਕ ਰੋਜ਼ਾ ਨਾਟ ਫੈਸਟੀਵਲ ਪ੍ਰੋਗਰਾਮ 24 ਫਰਵਰੀ ਨੂੰ ਅੰਬੇਦਕਰ ਭਵਨ ਨਾਨਕਸਰ ਨੇੜੇ ਕਰਵਾਇਆ ਜਾ ਰਿਹਾ ਹੈ | ਇਸ ਸਮੇਂ ਕਹਾਣੀਕਾਰ ਗੁਰਮੇਲ ਸਿੰਘ ਬੋਡੇ ਨੂੰ ਡਾਕਟਰ ਗੁਰਮੀਤ ਸਿੰਘ ਗਿੱਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਸਬੰਧੀ ਡਾਇਰੈਕਟਰ ਮੋਹੀ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਮਹਿਮਾਨ ਵਜੋਂ ਗੁਰਮੀਤ ਸਿੰਘ ਭਿੰਡਰ, ਦਰਸ਼ਨ ਸਿੰਘ ਕੈਨੇਡਾ, ਡਾ. ਜੈ ਰਾਮ ਕੱਕੜ, ਕੁਲਵਿੰਦਰ ਸਿੰਘ ਕੈਨੇਡਾ ਸ਼ਾਮਿਲ ਹੋਣਗੇ | ਇਸ ਮੌਕੇ ਜਰਨੈਲ ਕੌਰ ਧਾਲੀਵਾਲ ਦਾ ਨਾਵਲ 'ਸੁਖੀ ਵਸੇ ਮਸਕੀਨੀਆਂ', ਡਾ. ਕੈਲਾਸ ਠਾਕੁਰ ਦਾ ਮਿੰਨੀ ਸੰਗ੍ਰਹਿ 'ਸ਼ਬਦਾਂ ਦੇ ਘੇਰੇ' ਅਤੇ ਬਾਲ ਨਾਟਕ 'ਚਾਨਣ ਮੁਨਾਰਾ' ਲੋਕ ਅਰਪਣ ਕੀਤੇ ਜਾਣਗੇ | ਇਸ ਸਮੇਂ ਨਾਟਕ ਵੀ ਖੇਡੇ ਜਾਣਗੇ | ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਡਾ. ਗੁਰਪ੍ਰਤਾਪ ਸਿੰਘ, ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਰਵੀ ਸਿੰਘ ਪੱਬੀਆਂ, ਡਾ. ਕਰਮਜੀਤ ਕੌਰ ਮੱਦੋਕੇ, ਹਰਜੀਤ ਸਿੰਘ ਗਿੱਲ ਦਾ ਵਿਸ਼ੇਸ਼ ਯੋਗਦਾਨ ਹੈ |