ਜਗਰਾਉਂ, 22 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸ੍ਰੀ ਰਾਮ ਕਾਲਜ ਡੱਲਾ ਵਿਖੇ ਪਿ੍ੰਸੀਪਲ ਪ੍ਰਭਜੀਤ ਸਿੰਘ ਅਤੇ ਮੈਨੇਜ਼ਮੈਂਟ ਮਾਸਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਦਿਵਸ ਨੂੰ ਸਮਰਪਿਤ ਮਹਿਫ਼ਿਲ-ਏ-ਅਦੀਬ ਜਗਰਾਉਂ, ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਸਹਿਯੋਗ ਨਾਲ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ 'ਹਵਾਲਾਤ' ਦੇ ਤੀਜੇ ਐਡੀਸ਼ਨ ਨੂੰ ਲੋਕ ਅਰਪਣ ਕਰਨ ਅਤੇ ਇਸ ਨਾਵਲ 'ਤੇ 'ਵਿਚਾਰ-ਚਰਚਾ' ਕਰਵਾਈ ਗਈ | ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ | ਜਿਸ ਵਿਚ ਗੁਰਮੇਲ ਸਿੰਘ ਮੱਲ੍ਹੀ ਇੰਗਲੈਂਡ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਨਾਵਲਕਾਰ ਮਿੱਤਰ ਸੈਨ ਮੀਤ, ਪ੍ਰਸਿੱਧ ਕਹਾਣੀਕਾਰ, ਆਲੋਚਕ ਨਿਰੰਜਣ ਬੋਹਾ, ਨਾਵਲਕਾਰ ਅਤੇ ਆਲੋਚਕ ਡਾ. ਸੁਰਜੀਤ ਬਰਾੜ, ਗੀਤਕਾਰ ਰਾਜ ਕੋਹਰ ਸਿਉਂ ਵਾਲਾ, ਮਹਿਫ਼ਿਲ-ਏ-ਅਦੀਬ ਦੇ ਪ੍ਰਧਾਨ ਜਗਦੀਸ਼ਪਾਲ ਮਹਿਤਾ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ, ਸਾਬਕਾ ਐੱਸ.ਡੀ.ਐੱਮ. ਹਰਚਰਨ ਸਿੰਘ ਸੰਧੂ, ਗੁਰਚਰਨ ਸਿੰਘ ਰੁਪਾਲ ਸਾਬਕਾ ਐਕਸ਼ੀਅਨ, ਮਾ. ਬਹਾਦਰ ਸਿੰਘ ਕੈਨੇਡਾ, ਕਹਾਣੀਕਾਰ ਅਮਰੀਕ ਸਿੰਘ ਸੈਦੋਕੇ, ਇਤਿਹਸਾਕਾਰ ਪਿ੍ੰ. ਮੇਜਰ ਸਿੰਘ ਤੱਤਲਾ, ਰਣਧੀਰ ਸਿੰਘ ਸੰਧੂ ਕੈਨੇਡਾ ਸ਼ਾਮਿਲ ਹੋਏ | ਸਭ ਤੋਂ ਪਹਿਲਾ ਪਿ੍ੰ. ਪ੍ਰਭਜੀਤ ਸਿੰਘ ਨੇ ਆਏ ਸਮੂਹ ਅਦੀਬਾਂ ਨੂੰ ਜੀ ਆਇਆਂ ਕਿਹਾ | ਉਪਰੰਤ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ 'ਹਵਾਲਾਤ' ਦੇ ਤੀਜੇ ਐਡੀਸ਼ਨ ਲੋਕ ਅਰਪਣ ਕੀਤਾ | ਮੁੱਖ ਮਹਿਮਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਬੜਾ ਹੌਂਸਲਾ ਕਰਕੇ ਸੱਚ ਲਿਖਣਾ ਪੈਂਦਾ ਹੈ | ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਪਿੰਡੇ 'ਤੇ ਹੰਢਾਏ ਸੰਤਾਪ ਨੂੰ ਲਿਖ ਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ | ਆਲੋਚਕ ਨਿਰੰਜਣ ਬੋਹਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਦਸਤਾਵੇਜ ਹੈ, ਜੋ ਸਦੀਵ ਨਵੀਂ ਪੀੜੀ ਦਾ ਮਾਰਗ ਦਰਸ਼ਨ ਕਰਦਾ ਰਹੇਗਾ | ਗੀਤਕਾਰ ਰਾਜ ਕੋਹਰ ਸਿਉਂ ਵਾਲਾ, ਰਾਜਵਿੰਦਰ ਕੌਰ ਬੀ.ਏ. ਭਾਗ, ਅਮਨਦੀਪ ਕੌਰ ਬੀ.ਏ. ਅਤੇ ਲਵਪ੍ਰੀਤ ਕੌਰ ਬੀ.ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਨੇ ਵੀ ਵਿਚਾਰ ਦਿੱਤੇ | ਆਲੋਚਕ ਡਾ. ਸੁਰਜੀਤ ਬਰਾੜ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਨਾਵਲ ਸਾਂਭਣਯੋਗ ਹੈ | ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਨਾਵਲ 'ਹਾਵਾਲਾਤ' ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਪੁਲਿਸ ਸੱਭਿਆਚਾਰ ਸਬੰਧੀ ਤਿੰਨ ਨਾਵਲ ਲਿਖੇ ਗਏ ਹਨ | ਜੋ ਸਮੇਂ ਦੀ ਹਕੂਮਤ, ਪ੍ਰਸ਼ਾਸਨ ਅਤੇ ਪੁਲਿਸ ਦੀਆਂ ਵਧੀਕੀਆਂ ਨੂੰ ਬਾਰੀਕੀ ਨਾਲ ਉਜ਼ਾਗਰ ਕਰਦੇ ਹਨ | ਇਸ ਉਪਰੰਤ ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਏ ਸਮੂਹ ਮਹਿਮਾਨ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਦਿੱਤੇ ਸੁਝਾਅ ਅਤੇ ਹੌਂਸਲੇ ਸਦਕਾ ਹੋਰ ਵੀ ਪ੍ਰਪੱਕ ਲਿਖਣ ਦਾ ਵਾਅਦਾ ਕੀਤਾ | ਆਖਿਰ 'ਚ ਕਾਲਜ ਮੈਨੇਜ਼ਮੈਂਟ ਦੇ ਮਾ. ਅਵਤਾਰ ਸਿੰਘ ਡੱਲਾ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ | ਸਟੇਜ਼ ਦੀ ਕਾਰਵਾਈ ਡਾ. ਪ੍ਰਮਿੰਦਰ ਕੌਰ ਨੇ ਬਾਖੂਬੀ ਚਲਾਈ | ਇਸ ਮੌਕੇ ਕਾਨਤਾ ਦੇਵੀ, ਕੈਪਟਨ ਪੂਰਨ ਸਿੰਘ ਗਗੜਾ, ਪ੍ਰੇਮ ਸਿੰਘ ਲੋਹਟ, ਸਾਬਕਾ ਪ੍ਰਧਾਨ ਪ੍ਰਸ਼ੋਤਮ ਪੱਤੋ, ਮੰਗਲ ਮੀਤ, ਹਾਕਮ ਸਿੰਘ ਧੂਰਕੋਟੀਆ, ਸਤਿੰਦਰ ਪਾਲ ਸਿੰਘ ਸਿੱਧੂ, ਕਹਾਣੀਕਾਰ ਅਵਤਾਰ ਸਿੰਘ ਹਠੂਰ, ਦਰਬਾਰਾ ਸਿੰਘ ਦਰਸ਼ਨ, ਦੁਪਿੰਦਰਪਾਲ ਸਿੰਘ ਪਿੰਦਾ, ਚਮਕੌਰ ਸਿੰਘ ਦੇਹੜਕਾ, ਤੇਜ਼ ਪ੍ਰਕਾਸ਼ ਲੰਮੇ, ਨਵਨੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ. ਸਤਵਿੰਦਰ ਕੌਰ, ਪ੍ਰੋ. ਛਿੰਦਰਜੋਤ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਹਰਮਨਦੀਪ ਕੌਰ, ਪ੍ਰ. ਮਨਪ੍ਰੀਤ ਚਾਵਲਾ, ਪ੍ਰੋ. ਰਮਨਜੀਤ ਕੌਰ, ਪ੍ਰੋ. ਗੁਰਤੀਰਥ ਕੌਰ, ਪ੍ਰੋ. ਕਰਨ, ਪ੍ਰੋ. ਗੁਰਜੀਤ ਸਿੰਘ, ਰਾਜਵਿੰਦਰ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ |