25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਰਕਾਰੀ ਕਾਲਜ ਵਿਖੇ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 24-02-2026
ਮਾਛੀਵਾੜਾ ਸਾਹਿਬ, 23 ਫਰਵਰੀ (ਮਨੋਜ ਕੁਮਾਰ)-ਸਥਾਨਕ ਸਰਕਾਰੀ ਕਾਲਜ ਮਾਛੀਵਾੜਾ ਜੋ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ, ਉੱਥੇ ਨਾਲ ਹੀ ਸਮੇਂ ਸਮੇਂ 'ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਲਜ ਵਿਚ ਹੋਰ ਵੀ ਗਤੀਵਿਧੀਆਂ ਕਰਵਾਉਣ ਵਿਚ ਮੋਹਰੀ ਹੈ |.ਇਸੇ ਦਿਸ਼ਾ ਵਿਚ ਕਾਲਜ ਪਿ੍ੰਸੀਪਲ ਪ੍ਰੋ. ਨੰਦਿਨੀ ਵੈਦ ਦੀ ਰਹਿਨੁਮਾਈ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕਮਲਜੀਤ ਕੌਰ ਬਾਂਗਾ ਦੇ ਯਤਨਾਂ ਸਦਕਾ ਕਾਲਜ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਨੌਜਵਾਨ ਕਹਾਣੀਕਾਰ 'ਅਲਫਾਜ਼' ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਗਿਆ | ਪਿ੍ੰਸੀਪਲ ਨੰਦਿਨੀ ਵੈਦ ਦੁਆਰਾ ਫੁੱਲਾਂ ਦੇ ਗੁਲਦਸਤੇ ਨਾਲ ਮੁੱਖ ਮਹਿਮਾਨ ਦਾ ਕਾਲਜ ਆਉਣ 'ਤੇ ਸਵਾਗਤ ਕੀਤਾ | ਜਦੋਂ ਕਿ ਵਾਈਸ ਪਿ੍ੰਸੀਪਲ ਸਹਾਇਕ ਪ੍ਰੋਫੈਸਰ ਪਰਦੀਪ ਸਿੰਘ ਨੇ ਅਲਫਾਜ਼ ਨੂੰ ਰਸਮੀ ਤੌਰ 'ਤੇ ਜੀ ਆਇਆਂ ਕਿਹਾ | ਡਾ. ਕਮਲਜੀਤ ਕੌਰ ਬਾਂਗਾ ਨੇ ਅਲਫਾਜ਼ ਦੀ ਵਿਦਿਆਰਥੀਆਂ ਨਾਲ ਜਾਣ ਪਛਾਣ ਕਰਵਾਉਂਦੇ ਹੋਏ ਸੰਖੇਪ ਵਿਚ ਉਸ ਦੇ ਰਚਨਾ ਸੰਸਾਰ ਉੱਪਰ ਰੌਸ਼ਨੀ ਪਾਈ | ਇਸ ਮੌਕੇ ਅਲਫਾਜ਼ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ, ਲਿਖਣ ਦੇ ਢੰਗ ਤਰੀਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ | ਇਸ ਰੂਬਰੂ ਵਿਚ ਵਿਦਿਆਰਥੀਆਂ ਨੇ ਅਲਫਾਜ਼ ਨਾਲ ਸੰਵਾਦ ਰਚਾਇਆ ਤੇ ਵਧੀਆ ਸਾਹਿੱਤਿਕ ਮਾਹੌਲ ਸਿਰਜਿਆ | ਇਸ ਮੌਕੇ ਬੀ. ਏ. ਭਾਗ ਤੀਜਾ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਤੇ ਅਮਨਦੀਪ ਸਿੰਘ ਨੇ ਆਪਣੀਆਂ ਕਹਾਣੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ | ਡਾ. ਕਮਲਜੀਤ ਕੌਰ ਨੇ ਅਲਫਾਜ਼ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਸਮਾਗਮ ਦਾ ਮੰਚ ਸੰਚਾਲਨ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਸਿਮਰਨ ਨੇ ਬਾਖ਼ੂਬੀ ਨਿਭਾਇਆ | ਸਹਾਇਕ ਪ੍ਰੋਫੈਸਰ ਅਜੈ ਕੁਮਾਰ, ਅਮਰੀਸ਼ ਖੁੱਲਰ, ਦੀਕਸ਼ਾ ਸਿੰਧਵਾਨੀ, ਦੀਪਿਕਾ ਨਾਗਪਾਲ, ਨੇਹਾ ਚੋਪੜਾ ਤੇ ਮਨਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਧਾ ਕਿ੍ਸ਼ਨ ਗਊਸ਼ਾਲਾ ਸੇਵਾ ਸੋਸਾਇਟੀ ਸਾਹਮਣੇ ਗੁਰਮ ਗੇਟ ਵਿਖੇ ਗਊ ਭਲਾਈ ਕੈਂਪ ਅਗਲੀ ਖ਼ਬਰ ਜੀਵਨ ਵਿਚ ਪੰਜਾਬੀ ਸਾਹਿਤ ਤੇ ਸ਼ਬਦ ਦਾ ਯੋਗਦਾਨ ਅਹਿਮ- ਕੁਲਦੀਪ ਗਿੱਲ
Ad Position 24