ਰਾੜਾ ਸਾਹਿਬ, 5 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਹੋਲੀ ਦਾ ਪਵਿੱਤਰ ਤਿਉਹਾਰ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਰਲ-ਮਿਲ ਕੇ ਬਹੁਤ ਖ਼ੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ ਅਤੇ ਇੱਕ ਦੂਜੇ ਉਤੇ ਰੰਗ-ਬਰੰਗੇ ਰੰਗ ਸੁੱਟ ਕੇ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ | ਇਸ ਸਮੇਂ ਨੌਜਵਾਨ ਜਸਕਰਨ ਸਿੰਘ, ਵਿਪਨਜੀਤ ਸਿੰਘ ਵਿਪਨ, ਜਸ਼ਨਪ੍ਰੀਤ ਸਿੰਘ ਜਸ਼ਨ, ਵਰਿੰਦਰ ਸਿੰਘ ਆਦਿ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਕੋਈ ਤਿਉਹਾਰ ਹੋਵੇ ਸਭ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਵਿੱਚ ਹੋਰ ਵਾਧਾ ਹੁੰਦਾ ਹੈ | ਇਸ ਮੌਕੇ ਗੁਰਵਿੰਦਰ ਸਿੰਘ ਗੁਰੀ, ਤਰਨਵੀਰ ਸਿੰਘ, ਗੁਰਸ਼ਿਮਰਨ ਸਿੰਘ, ਸਹਿਜ, ਸਾਹਿਬਦੀਪ ਸਿੰਘ ਆਦਿ ਤੋਂ ਇਲਾਵਾ ਨੌਜਵਾਨ ਅਤੇ ਬੱਚਿਆਂ ਨੇ ਰਲ-ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ |