13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਐੱਸ. ਐੱਸ. ਪੀ. ਡਾ. ਦਰਪਨ ਆਹਲੂਵਾਲੀਆ ਦੀ ਪਹਿਲਕਦਮੀ 'ਤੇ ਖੰਨਾ ਪੁਲਿਸ ਜ਼ਿਲ੍ਹੇ ਵਿੱਚ ਕਰਮਚਾਰੀ-ਪੱਖੀ ਫ਼ੈਸਲਾ ਲਾਗੂ

Ad Position 21
No active advertisement
ਅਜੀਤ ਡੈਸਕ 04-04-2026
ਖੰਨਾ, 3 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਐੈੱਸ. ਐੈੱਸ. ਪੀ. ਡਾ. ਦਰਪਨ ਆਹਲੂਵਾਲੀਆ ਦੀ ਪਹਿਲਕਦਮੀ 'ਤੇ ਖੰਨਾ ਪੁਲਿਸ ਜ਼ਿਲ੍ਹੇ ਵਿਚ ਇੱਕ ਸ਼ਲਾਘਾਯੋਗ ਅਤੇ ਕਰਮਚਾਰੀ-ਪੱਖੀ ਫ਼ੈਸਲਾ ਲਾਗੂ ਕੀਤਾ ਗਿਆ ਹੈ | ਹੁਣ ਜ਼ਿਲ੍ਹੇ ਦੇ ਸਾਰੇ ਸਟੇਸ਼ਨ ਹਾਊਸ ਅਫ਼ਸਰਾਂ (ਐੈੱਸ. ਐੈੱਚ. ਓ.) ਨੂੰ ਹਫ਼ਤੇ ਵਿਚ ਇੱਕ ਦਿਨ ਦੀ ਛੁੱਟੀ ਮਿਲੇਗੀ, ਜਿਸ ਨਾਲ ਪੁਲਿਸ ਅਧਿਕਾਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ | ਦਰਅਸਲ ਇਸ ਸੰਬੰਧੀ ਇੱਕ ਨੋਟੀਫ਼ਿਕੇਸ਼ਨ 2003 ਵਿਚ ਪੂਰੇ ਪੰਜਾਬ ਲਈ ਜਾਰੀ ਕੀਤਾ ਗਿਆ ਸੀ, ਪਰ ਇਸ ਨੰੂ ਜ਼ਮੀਨੀ ਤੌਰ 'ਤੇ ਲਾਗੂ ਨਹੀਂ ਕੀਤਾ ਗਿਆ ਸੀ | ਹੁਣ ਐੈੱਸ. ਐੈੱਸ. ਪੀ. ਡਾ. ਦਰਪਨ ਆਹਲੂਵਾਲੀਆ ਨੇ ਇਸ ਨੰੂ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਨੰੂ ਖੰਨਾ ਪੁਲਿਸ ਜ਼ਿਲ੍ਹੇ ਵਿਚ ਸਫਲਤਾਪੂਰਵਕ ਲਾਗੂ ਕੀਤਾ ਹੈ | ਇਸ ਫ਼ੈਸਲੇ ਦੇ ਤਹਿਤ ਸਾਰੇ ਸਟੇਸ਼ਨ ਮੁਖੀ ਹੁਣ ਹਫ਼ਤੇ ਵਿਚ ਇੱਕ ਦਿਨ ਦੀ ਛੁੱਟੀ ਲੈ ਸਕਣਗੇ, ਜਿਸ ਨਾਲ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਆਰਾਮ ਕਰ ਸਕਣਗੇ | ਇਹ ਕਦਮ ਉਨ੍ਹਾਂ ਪੁਲਿਸ ਅਧਿਕਾਰੀਆਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋ ਲਗਾਤਾਰ ਡਿਊਟੀ ਅਤੇ ਤਣਾਅਪੂਰਨ ਹਾਲਾਤਾਂ ਵਿਚ ਕੰਮ ਕਰਦੇ ਹਨ | ਇਸ ਫ਼ੈਸਲੇ ਦੀ ਪੁਲਿਸ ਵਿਭਾਗ ਵਿਚ ਵੀ ਵਿਆਪਕ ਤੌਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ | ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਕੁਸ਼ਲਤਾ ਵਿਚ ਸੁਧਾਰ ਹੋਵੇਗਾ ਅਤੇ ਉਹ ਆਪਣੀਆਂ ਡਿਊਟੀਆਂ ਵਧੇਰੇ ਊਰਜਾ ਨਾਲ ਨਿਭਾਉਣ ਦੇ ਯੋਗ ਹੋਣਗੇ | ਐੱਸ. ਐੱਚ. ਓ. ਸੁਖਵਿੰਦਰ ਪਾਲ ਸਿੰਘ ਨੇ ਐੱਸ. ਐੱਸ. ਪੀ. ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੁਲਿਸ ਅਧਿਕਾਰੀ ਆਪਣੇ ਪਰਿਵਾਰਾਂ ਨੂੰ ਸਮਾਂ ਦੇ ਸਕਣਗੇ ਜਿਸ ਨਾਲ ਤਣਾਅ ਕਾਫ਼ੀ ਘੱਟ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਰਜ ਸਾਧਕ ਅਫ਼ਸਰ ਮਾਛੀਵਾੜਾ ਨੂੰ ਤੁਰੰਤ ਬਦਲਿਆ ਜਾਵੇ-ਆਗੂ ਅਗਲੀ ਖ਼ਬਰ ਗੰਦੇ ਪਾਣੀ ਨਾਲ ਸੜਕ ਟੁੱਟਣ ਅਤੇ ਲੋਹਾ/ਕਬਾੜ ਰੱਖਣ ਨਾਲ ਕਿਸੇ ਵੀ ਵੱਡੇ ਹਾਦਸੇ ਦਾ ਬਣਿਆ ਖਦਸ਼ਾ
Ad Position 24