13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੀ. ਪੀ. ਐੱਸ. ਜੂਨੀਅਰ ਦੇ ਸਾਲਾਨਾ ਦਿਵਸ ਮੌਕੇ ਬੱਚਿਆਂ ਨੇ ਦਿੱਤੀਆਂ ਪੇਸ਼ਕਾਰੀਆਂ ਡੀ. ਪੀ. ਐੱਸ. ਜੂਨੀਅਰ ਦੇ ਸਾਲਾਨਾ ਦਿਵਸ ਮੌਕੇ ਬੱਚਿਆਂ ਨੇ ਦਿੱਤੀਆਂ ਪੇਸ਼ਕਾਰੀਆਂ

Ad Position 21
No active advertisement
ਅਜੀਤ ਡੈਸਕ 04-04-2026
ਮਾਛੀਵਾੜਾ ਸਾਹਿਬ, 3 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਡੀ. ਪੀ. ਐੱਸ. ਜੂਨੀਅਰ ਵਲੋਂ ਆਪਣਾ ਦੂਜਾ ਸਾਲਾਨਾ ਦਿਵਸ ਜੋਸ਼ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਡੀ.ਐੱਸ. ਬੈਂਸ, ਕਾਰਜਕਾਰੀ ਪਿ੍ੰਸੀਪਲ ਮਮਤਾ ਮੈਨਰੋ ਪੁੱਜੇ | ਚੇਅਰਮੈਨ ਬੈਂਸ ਨੇ ਡੀ. ਪੀ. ਐੱਸ. ਦੇ ਉੱਘੇ ਸਾਬਕਾ ਵਿਦਿਆਰਥੀਆਂ ਜਿਨਾਂ 'ਚ ਮੋਂਟੇਕ ਸਿੰਘ ਆਹਲੂਵਾਲੀਆ ਚੇਅਰਮੈਨ ਯੋਜਨਾ ਕਮਿਸ਼ਨ, ਰਘੂਰਾਮ ਰਾਜਨ ਗਵਰਨਰ ਰਿਜ਼ਰਵ ਬੈਂਕ, ਵਿਨੋਦ ਖੰਨਾ ਅਤੇ ਸਲਮਾਨ ਖ਼ੁਰਸ਼ੀਦ ਵਰਗੀਆਂ ਸ਼ਖ਼ਸੀਅਤਾਂ ਬਾਰੇ ਮਾਣ ਨਾਲ ਜ਼ਿਕਰ ਕੀਤਾ | ਉਨਾਂ ਇਹ ਵੀ ਦੱਸਿਆ ਕਿ ਉਹ ਖ਼ੁਦ ਡੀ. ਪੀ. ਐੱਸ. ਦੇ ਵਿਦਿਆਰਥੀ ਰਹੇ ਹਨ ਅਤੇ ਸਕੂਲ ਦੀ ਉਸ ਵਿਰਾਸਤ 'ਤੇ ਚਾਨਣਾ ਪਾਇਆ ਜਿਸ ਨੇ ਬਹੁਤ ਸਾਰੇ ਆਈ.ਏ.ਐੱਸ. ਅਧਿਕਾਰੀ ਦਿੱਤੇ ਹਨ | ਪ੍ਰੋਗਰਾਮ ਦੀ ਸ਼ੁਰੂਆਤ ਪਲੇਵੇਅ ਦੇ ਵਿਦਿਆਰਥੀਆਂ ਵਲੋਂ ਇੱਕ ਸ਼ਾਨਦਾਰ ਸਵਾਗਤ ਡਾਂਸ ਨਾਲ ਹੋਈ ਜਿਸ ਤੋਂ ਬਾਅਦ ਇੱਕ ਜੀਵੰਤ ਡਿਜ਼ਨੀ ਡਾਂਸ ਪ੍ਰਦਰਸ਼ਨ ਕੀਤਾ ਗਿਆ | ਨਰਸਰੀ ਅਤੇ ਪ੍ਰੈਪ ਦੇ ਬੱਚਿਆਂ ਨੇ 'ਗਾਰਡੀਅਨਜ਼ ਆਫ਼ ਦ ਵਾਈਲਡ' ਨਾਟਕ ਪੇਸ਼ ਕੀਤਾ | ਸਮਾਗਮ 'ਚ ਪ੍ਰੈਪ ਦੇ ਵਿਦਿਆਰਥੀਆਂ ਦਾ ਗਰੈਜੂਏਸ਼ਨ ਸਮਾਰੋਹ ਵੀ ਹੋਇਆ ਜੋ ਉਨਾਂ ਦੇ ਅਕਾਦਮਿਕ ਸਫ਼ਰ 'ਚ ਇੱਕ ਮਹੱਤਵਪੂਰਨ ਮੀਲ ਪੱਥਰ ਸੀ | ਪ੍ਰੀ-ਨਰਸਰੀ ਦੇ ਬੱਚਿਆਂ ਨੇ ਆਪਣੇ ਭੰਗੜੇ ਦੇ ਪ੍ਰਦਰਸ਼ਨ ਨਾਲ ਸਭ ਨੂੰ ਮੰਤਰ-ਮੁਗਧ ਕਰ ਦਿੱਤਾ | ਮੁੱਖ ਅਧਿਆਪਕਾ ਜਸਪ੍ਰੀਤ ਕੌਰ ਭੱਟੀ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਜਿਸ 'ਚ ਸਾਲ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਐੱਸ. ਸੀ./ਬੀ. ਸੀ. ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਘੁਡਾਣੀ ਕਲਾਂ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ...
Ad Position 24