13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਥੁਰਾ-ਵਿ੍ੰਦਾਵਨ ਧਾਮ ਲਈ ਖੰਨਾ ਤੋਂ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 04-04-2026
ਖੰਨਾ, 3 ਅਪੈ੍ਰਲ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਦੇਵੀ ਦਿਵਾਲਾ ਮੰਦਿਰ ਤੋਂ ਵਿ੍ੰਦਾਵਨ ਸਥਿਤ ਸ਼੍ਰੀ ਠਾਕੁਰ ਜੀ ਬਾਂਕੇ ਬਿਹਾਰੀ ਦੇ ਪਵਿੱਤਰ ਸਥਾਨਾਂ, ਮਥੁਰਾ ਵਿਚ ਸ਼੍ਰੀ ਕਿ੍ਸ਼ਨ ਦੇ ਜਨਮ ਸਥਾਨ, ਗੋਕੁਲ ਅਤੇ ਬਰਸਾਨਾ ਵਿਚ ਰਾਧਾ ਰਾਣੀ ਦੇ ਮਹਿਲ ਲਈ ਬੱਸ ਰਵਾਨਾ ਹੋਈ | ਇਸ ਮੌਕੇ ਭਾਜਪਾ ਪੰਜਾਬ ਦੇ ਬੁਲਾਰੇ ਇਕਬਾਲ ਸਿੰਘ ਚੰਨੀ ਅਤੇ ਪੰਜਾਬ ਓ. ਬੀ. ਸੀ. ਮੋਰਚਾ ਦੇ ਉਪ ਪ੍ਰਧਾਨ ਸੁਧੀਰ ਸੋਨੂੰ ਵਲੋਂ ਨਾਰੀਅਲ ਤੋੜ ਕੇ ਬੱਸ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਚੰਨੀ ਅਤੇ ਸੁਧੀਰ ਸੋਨੂੰ ਨੇ ਯਾਤਰੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਸ਼ਰਧਾਲੂ ਭਾਗਸ਼ਾਲੀ ਸਨ, ਜਿਨ੍ਹਾਂ ਨੂੰ ਰਾਧਾ ਰਾਣੀ ਨੇ ਖ਼ੁਦ ਬੁਲਾਇਆ ਹੈ | ਜਿਨ੍ਹਾਂ ਨੂੰ ਉਨ੍ਹਾਂ ਨੇ ਆਸ਼ੀਰਵਾਦ ਲੈਣ ਲਈ ਵਿ੍ੰਦਾਵਨ ਅਤੇ ਬਰਸਾਨਾ ਧਾਮ ਦੀ ਯਾਤਰਾ ਕਰਨ ਦੇ ਯੋਗ ਬਣਾਇਆ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਹਰਸਿਮਰਤ ਸਿੰਘ ਰਿਚੀ, ਵਕੀਲ ਜਤਿਨ ਮਿੱਤਲ, ਵਿਸ਼ਾਲ ਮਿੱਤਲ, ਸੰਜੀਵ ਕੌਸ਼ਲ, ਸੋਨੂੰ ਉੱਪਲ, ਅਨਿਲ ਬੱਤਾ, ਅਮਨ, ਪੱਪੂ, ਲਵਿਸ਼, ਕਵੀਸ਼, ਅਮਿਤਾ, ਨਿਹਾਰਿਕਾ, ਸ਼ਿਖਾ, ਤਨਿਸ਼, ਨੀਲੇਸ਼, ਅਕਸ਼ਿਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜੱਸਾ ਰੋੜੀਆਂ ਤੇ ਸਾਥੀਆਂ ਵਲੋਂ ਬਲਾਕ ਸੰਮਤੀ ਚੇਅਰਮੈਨ ਗੋਗਾ ਨੂੰ ਦਿੱਤਾ ਮਾਣ ਸਨਮ... ਅਗਲੀ ਖ਼ਬਰ ਐੱਸ. ਸੀ./ਬੀ. ਸੀ. ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੀਤੀ ਮੀਟਿੰਗ
Ad Position 24