ਖੰਨਾ, 3 ਅਪੈ੍ਰਲ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ, ਅਮਲੋਹ ਰੋਡ ਖੰਨਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿਚ ਜਸਪਾਲ ਸਿੰਘ ਕੰਗ ਨੂੰ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਅਤੇ ਕੈਪਟਨ ਹਰਮਹਿੰਦਰਜੀਤ ਸਿੰਘ ਨੂੰ ਜਨਰਲ ਸਕੱਤਰ ਦੀ ਸੇਵਾ ਦਿੱਤੀ ਗਈ | ਗੁਰੂ ਘਰ ਦੇ ਹੈੱਡ ਗ੍ਰੰਥੀ ਹਰਪ੍ਰੀਤ ਸਿੰਘ ਵਲੋਂ ਨਵੇਂ ਚੁਣੇ ਸੇਵਾਦਾਰਾਂ ਨੂੰ ਸੰਗਤ ਵਲੋਂ ਸੇਵਾ ਦੇਣ ਦੀ ਅਰਦਾਸ ਕੀਤੀ | ਮੁੱਖ ਚੋਣ ਇੰਚਾਰਜ ਸਿਕੰਦਰ ਸਿੰਘ ਅਤੇ ਸੰਗਤ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਜਸਪਾਲ ਸਿੰਘ ਕੰਗ ਤੇ ਕੈਪਟਨ ਹਰਮਹਿੰਦਰਜੀਤ ਸਿੰਘ ਨੇ ਕਿਹਾ ਕਿ ਸੰਗਤ ਵਲੋਂ ਜਿਹੜੀ ਸੇਵਾ ਦਿੱਤੀ ਗਈ ਹੈ, ਉਸ ਸੇਵਾ ਨੂੰ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਨੌਜਵਾਨਾਂ ਨੂੰ ਸਿੱਖੀ ਤੇ ਗੁਰੂ ਲੜ ਲਗਾਉਣ ਲਈ ਗੁਰੂਘਰ 'ਚ ਧਾਰਮਿਕ ਸਮਾਗਮ ਕਰਵਾਏ ਜਾਇਆ ਕਰਨਗੇ | ਇਸ ਮੌਕੇ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸੋਹਣ ਸਿੰਘ, ਮਲਕੀਤ ਸਿੰਘ ਐੈੱਸ. ਡੀ. ਓ., ਹਰਭਜਨ ਸਿੰਘ ਐੈੱਸ. ਡੀ. ਓ., ਮਲਕੀਤ ਸਿੰਘ ਮੈਨੇਜਰ, ਜੰਗ ਸਿੰਘ ਮੁੰਡੀ, ਸਤ ਪਕਾਸ਼ ਸਿੰਘ ਜੇ. ਈ., ਸੁਖਬੀਰ ਸਿੰਘ, ਹਰਜਿੰਦਰ ਸਿੰਘ ਜੇ. ਈ., ਜਸਬੀਰ ਸਿੰਘ, ਦਰਸ਼ਨ ਸਿੰਘ, ਭਜਨ ਸਿੰਘ ਮੈਨੇਜਰ, ਭੁਪਿੰਦਰ ਸਿੰਘ ਸਰਾਂ, ਰਣਬੀਰ ਸਿੰਘ ਬਾਜਵਾ, ਸਕਿੰਦਰ ਸਿੰਘ, ਗੁਰਮਿੰਦਰ ਸਿੰਘ ਗਿੱਲ, ਕਿਰਪਾਲ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ ਐੱਲ. ਆਈ. ਸੀ., ਬਲਬੀਰ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ ਚੀਮਾ, ਮਿੰਟੂ, ਸੁਰਿੰਦਰ ਕੌਰ, ਗੁਰਮੀਤ ਕੌਰ, ਹਰਮਨਜੀਤ ਸਿੰਘ ਕੌਰ, ਰਾਜਵੰਤ ਕੌਰ, ਪਾਲ ਸਿੰਘ ਪਿ੍ੰਸੀਪਲ, ਪਿ੍ਥੀ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ ਢਿੱਲੋਂ, ਪਰਮਜੀਤ ਸਿੰਘ, ਹੈਰੀ, ਜਤਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ |