28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਜਾਬ ਜਲ ਸ੍ਰੋਤ ਵਿਭਾਗ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਚੋਣ

Ad Position 21
No active advertisement
ਅਜੀਤ ਡੈਸਕ 06-04-2026
ਮਾਛੀਵਾੜਾ ਸਾਹਿਬ, 5 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਜਲ ਸ੍ਰੋਤ ਨਿਗਮ ਦੇ ਸੇਵਾਮੁਕਤ ਮੁਲਾਜ਼ਮ ਦੀ ਲੁਧਿਆਣਾ ਡਵੀਜ਼ਨ ਜਥੇਬੰਦੀ ਦੀ ਇੱਕ ਮੀਟਿੰਗ ਪਿੰਡ ਗੜ੍ਹੀ ਤਰਖਾਣਾ ਦੇ ਪੁਲ ਨੇੜੇ ਹੋਈ ਜਿਸ ਵਿਚ ਚੰਡੀਗੜ੍ਹ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਪੁੱਜੇ | ਮੀਟਿੰਗ ਦੀ ਪ੍ਰਧਾਨਗੀ ਓਮ ਪ੍ਰਕਾਸ਼ ਵਲੋਂ ਕੀਤੀ ਗਈ ਜਿਸ ਵਿਚ ਸਭ ਤੋਂ ਪਹਿਲਾਂ ਸਾਥੀ ਗੁਰਮੀਤ ਸਿੰਘ ਈਸੜੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਣ ਕੀਤੀ ਗਈ | ਇਸ ਉਪਰੰਤ 2 ਸਾਲਾ ਚੋਣ ਕਰਵਾਈ ਗਈ ਜਿਸ ਵਿਚ ਸਰਬ ਸੰਮਤੀ ਨਾਲ ਜੋਰਾ ਸਿੰਘ ਲੁਧਿਆਣਾ ਨੂੰ ਪ੍ਰਧਾਨ, ਕਰਮਜੀਤ ਸਿੰਘ ਮਾਛੀਵਾੜਾ ਨੂੰ ਸਕੱਤਰ, ਨਿਰਮਲ ਸਿੰਘ ਸਹਿਜੋ ਮਾਜਰਾ, ਸੁਰਿੰਦਰਪਾਲ ਸਿੰਘ ਸਮਰਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਨਾਗਰਾ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਨਾਗਰਾ ਨੂੰ ਜੁਆਇੰਟ ਸਕੱਤਰ, ਗੁਲਜ਼ਾਰ ਸਿੰਘ ਬੇਗੋਵਾਲ ਖ਼ਜ਼ਾਨਚੀ, ਕਰਮਜੀਤ ਸਿੰਘ ਮਾਛੀਵਾੜਾ ਸਕੱਤਰ, ਦਰਸ਼ਨ ਸਿੰਘ ਮੱਲ੍ਹੀ ਜਥੇਬੰਦਕ ਸਕੱਤਰ, ਸੁਦੇਸ਼ ਕੁਮਾਰ ਜੋਧਵਾਲ ਨੂੰ ਸਲਾਹਕਾਰ ਚੁਣਿਆ ਗਿਆ | ਇਸ ਤੋਂ ਇਲਾਵਾ ਜਥੇਬੰਦੀ ਦੀ ਸੂਬਾ ਚੋਣ ਲਈ ਡੈਲੀਗੇਟ ਇਜਲਾਸ 18-4-2026 ਨੂੰ ਖਰੜ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਇਜਲਾਸ ਵਿਚ ਪਹੰੁਚਣ ਲਈ ਡੈਲੀਗੇਟ ਵਜੋਂ ਜੋਰਾ ਸਿੰਘ, ਕਰਮਜੀਤ ਸਿੰਘ, ਗੁਲਜ਼ਾਰ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਸੁਰਿੰਦਰਪਾਲ ਸਿੰਘ, ਜਗਦੀਸ਼ ਲਾਲ ਦੋਰਾਹਾ ਨੂੰ ਚੁਣਿਆ ਗਿਆ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਆਗੂ ਝੂਠੀਆਂ ਤਸੱਲੀਆਂ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ-ਸਿਮਕ ਅਗਲੀ ਖ਼ਬਰ ਸਰਹੱਦੀ ਪਿੰਡ ਥੇਹਕਲਾਂ ਦੀ ਪੰਚਾਇਤ ਨੇ ਮਤਾ ਰਜਿਸਟਰ ਜਬਰੀ ਆਪਣੇ ਕੋਲ ਰੱਖਣ ਦੇ ਪੰਚਾਇਤ ਸੈਕਟਰੀ 'ਤੇ ਲਗਾਏ ਦੋਸ਼ <br/...
Ad Position 24