ਹੁਣ ਤੱਕ 7988 ਮਰੀਜ਼ ਅੱਖਾਂ ਦੀ ਜਾਂਚ ਅਤੇ 1511 ਮਰੀਜ਼ਾਂ ਲੈਂਜ਼ ਪੁਆ ਚੁੱਕੇ ਹਨ-ਦਲਜੀਤ ਸਿੰਘ
ਅਜੀਤ ਡੈਸਕ
06-04-2026
ਲੋਹਟਬੱਦੀ, 5 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਲਤਾਲਾ ਵਿਖੇ ਸਵਰਗੀ ਜਗਪਾਲ ਸਿੰਘ ਖੰਗੂੜਾ ਯੂ.ਐੱਸ.ਏ ਮਿਲਕਣੀਆਂ ਵਾਲੇ/ਲਤਾਲਾ ਪਰਿਵਾਰ 'ਚੋਂ ਜਗਦੀਸ਼ ਸਿੰਘ ਖੰਗੂੜਾ ਯੂ.ਐੱਸ.ਏ ਮਿਲਕਣੀਆਂ ਵਲੋਂ ਸਮਾਜ ਸੇਵਾ ਦੇ ਤੌਰ 'ਤੇ ਦੇਸ਼ ਭਗਤ ਕਰਤਾਰ ਸਿੰਘ ਦੁੱਕੀ ਦੀ ਯਾਦ 'ਚ ਪਿੰਡ ਲਤਾਲਾ ਵਿਖੇ ਵਿੱਦਿਅਕ ਅਤੇ ਸਿਹਤ ਦੇ ਖੇਤਰ 'ਚ ਸੇਵਾਵਾਂ ਜਾਰੀ ਹਨ | ਇਸ ਦੇ ਚੱਲਦਿਆਂ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਅਗਸਤ-2023 ਤੋਂ ਲਗਾਤਾਰਤਾ ਨਾਲ ਹਰ ਮਹੀਨੇ ਦੀ 5 ਤਰੀਕ ਨੂੰ ਲੱਗਣ ਵਾਲੇ ਦੇਸ਼ ਭਗਤ ਕਰਤਾਰ ਸਿੰਘ ਦੁੱਕੀ ਯਾਦਗਾਰੀ 31ਵੇਂ ਅੱਖਾਂ ਦੇ ਮੁਫ਼ਤ ਕੈਂਪ 'ਚ ਅੱਜ 369 ਮਰੀਜ਼ਾਂ ਨੇ ਲਾਹਾ ਲਿਆ | ਉੱਤਰੀ ਭਾਰਤ ਦੇ ਨਾਮਵਰ ਡਾ: ਰਾਜਿੰਦਰ ਸਿੰਘ ਲੁਧਿਆਣਾ ਪ੍ਰਧਾਨ ਸਹਾਇਤਾ ਸੰਸਥਾ ਪੰਜਾਬ ਇਕਾਈ ਦੀ ਟੀਮ ਡਾ: ਸੁਖਵੀਰ ਕੌਰ ਵਲੋਂ 87 ਮਰੀਜ਼ਾਂ ਦੇ ਮੁਫ਼ਤ ਲੈੱਨਜ਼ ਪਾਉਣ ਲਈ ਚੋਣ ਕੀਤੀ ਗਈ | ਇਸ ਸਬੰਧੀ ਗੱਲ ਕਰਦਿਆਂ ਖੇਤੀਬਾੜੀ ਸਭਾ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਲਾਲਾ ਥਾਂਦੀ ਪ੍ਰਧਾਨ ਅਤੇ ਨਿਰਭੈ ਸਿੰਘ ਵਿਰਕ/ਲਤਾਲਾ ਨੇ ਦੱਸਿਆ ਕਿ 2023 ਤੋਂ ਹੁਣ ਤੱਕ 31 ਕੈਂਪਾਂ 'ਚ 7988 ਮਰੀਜ਼ ਲਾਹਾ ਲੈ ਚੁੱਕੇ ਹਨ ਜਦਕਿ 1511 ਮਰੀਜ਼ ਵਧੀਆ ਕੁਆਲਟੀ ਦੇ ਲੈਨਜ਼ ਪੁਆ ਚੁੱਕੇ ਹਨ | ਦਲਜੀਤ ਸਿੰਘ ਲਤਾਲਾ ਨੇ ਦੱਸਿਆ ਕਿ ਮਿਲਕਣੀਆਂ ਪਰਿਵਾਰ ਦੇ ਨਾਲ-ਨਾਲ ਨਿਰਭੈ ਸਿੰਘ ਵਿਰਕ ਦੇ ਪਰਿਵਾਰ ਵਲੋਂ ਮਰੀਜ਼ਾਂ ਲਈ ਲੰਗਰ ਅਤੇ ਰਿਹਾਇਸ਼ ਦੇ ਮੁਫ਼ਤ ਪ੍ਰਬੰਧ ਕੀਤੇ ਜਾਂਦੇ ਹਨ | ਦੂਜੇ ਪਾਸੇ ਅੱਖਾਂ ਦੀ ਰੌਸ਼ਨੀ ਬਣਾਉਣ ਵਾਲੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਤੱਕ ਵੀ ਪਹੁੰਚਾਇਆ ਜਾਂਦਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਲੈਂਨਜ਼ ਪਾਉਣ ਦੇ ਕੰਮ 'ਚ ਕੋਈ ਤੇਜ਼ੀ ਨਹੀਂ ਕੀਤੀ ਜਾਂਦੀ ਸਾਰੇ ਪੱਖਾਂ ਨੂੰ ਧਿਆਨ 'ਚ ਰੱਖਦਿਆਂ ਡਾ: ਰਾਜਿੰਦਰ ਸਿੰਘ ਲੁਧਿਆਣਾ ਵਲੋਂ ਆਪਣੇ ਹਸਪਤਾਲ 'ਚ ਇਕ ਸਮੇਂ ਸਿਰਫ਼ 20 ਮਰੀਜ਼ਾਂ ਦੇ ਲੈਂਨਜ਼ ਪਾਉਣ ਦਾ ਕੰਮ ਕਰਦੇ ਹਨ | ਇਸ ਵਾਰ ਚੁਣੇ ਗਏ 87 ਮਰੀਜ਼ਾਂ ਨੂੰ 5 ਗੇੜਾਂ 'ਚ ਲੈਂਨਜ਼ ਪਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਵੇਗਾ | ਦੇਸ਼ ਭਗਤ ਕਰਤਾਰ ਸਿੰਘ ਦੁੱਕੀ ਯਾਦਗਾਰੀ ਕੈਂਪ ਟੀਮ ਵਲੋਂ ਮਾਨਵਤਾ ਦੀ ਸੇਵਾ ਭਾਵਨਾ ਨਾਲ ਇਹ ਕੰਮ 12-15 ਦਿਨਾਂ 'ਚ ਮੁਕੰਮਲ ਕੀਤਾ ਜਾਵੇਗਾ | ਇਸ ਤੋਂ ਇਲਾਵਾ ਖੰਗੂੜਾ ਪਰਿਵਾਰ ਵਲੋਂ ਪਿੰਡ ਦੇ ਦੇਸ਼ ਭਗਤ ਕਰਤਾਰ ਸਿੰਘ ਦੁੱਕੀ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਤਾਲਾ ਅੰਦਰ ਪਿਛਲੇ ਸਮੇਂ ਤੋਂ ਮੁਲਾਜ਼ਮਾਂ ਦੀ ਘਾਟ ਕਰਨ ਸਕੂਲ ਪ੍ਰਬੰਧਕ ਕਮੇਟੀ ਵਲੋਂ ਕੱਚੇ ਭਰਤੀ ਕੀਤੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮ ਨੂੰ ਆਪਣੇ ਨਿੱਜੀ ਖਾਤੇ 'ਚੋਂ ਤਨਖਾਹ ਦਿੱਤੀ ਜਾ ਰਹੀ ਹੈ | ਇਸ ਦੇ ਨਾਲ ਹੀ ਪੜ੍ਹਾਈ 'ਚ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਰਾਸ਼ੀ, ਸਨਮਾਨ ਚਿੰਨ੍ਹ ਦੇਣ ਦੇ ਨਾਲ-ਨਾਲ ਨਾਲ ਲੱਗਦੇ ਪਿੰਡਾਂ ਤੋਂ ਸਕੂਲ 'ਚ ਦਾਖ਼ਲਾ ਲੈਣ ਵਾਲੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਜਾਂਦੇ ਹਨ | ਇਸ ਮੌਕੇ ਡਾ: ਸੁਖਵੀਰ ਕੌਰ ਆਈ ਹਸਪਤਾਲ ਲੁਧਿਆਣਾ, ਲਖਵੀਰ ਸਿੰਘ ਲਤਾਲਾ ਕੈਨੇਡਾ ਸਮਾਜ ਸੇਵੀ, ਚਮਕੌਰ ਸਿੰਘ ਗਰੇਵਾਲ ਕੈਲੇਫੋਰਨੀਆ ਰਿਜੋਰਟ, ਬੀਬੀ ਰਾਜਿੰਦਰ ਕੌਰ ਵੈਨਕੂਵਰ, ਬਲਵਿੰਦਰ ਸਿੰਘ ਮਾਧੋ ਪੰਚ, ਬਲਜੀਤ ਸਿੰਘ ਸਕੱਤਰ, ਜਥੇਦਾਰ ਜਗਤਾਰ ਸਿੰਘ ਲਤਾਲਾ, ਜਗਮੇਲ ਸਿੰਘ ਪੰਚ, ਰਾਜਵਿੰਦਰ ਸਿੰਘ, ਗੁਰਚਰਨ ਸਿੰਘ, ਜਸਵੰਤ ਸਿੰਘ ਫੌਜੀ, ਸੇਵਾਦਾਰ ਪੀ.ਟੀ ਸਿੰਘ ਲਤਾਲਾ, ਡਾ: ਅਜਾਇਬ ਸਿੰਘ, ਫੌਜੀ ਗੁਰਚਰਨ ਸਿੰਘ, ਜਸਵਿੰਦਰ ਸਿੰਘ ਪੰਨੂ/ਬੜੂੰਦੀ ਜੇ.ਈ, ਪਿ੍ਤਪਾਲ ਸਿੰਘ ਬਾਘਾ ਭੈਣੀ ਦਰੇੜਾ ਆਦਿ ਹਾਜ਼ਰ ਸਨ |