28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਵਾਂ ਪਿੰਡ ਕਿਸ਼ਨਪੁਰਾ ਵਿਖੇ ਸਿੰਘਾਂ ਦੇ ਜੱਥੇ ਵਲੋਂ ਮਹੱਲਾ ਕੱਢਿਆ <br/>

Ad Position 21
No active advertisement
ਅਜੀਤ ਡੈਸਕ 06-04-2026
ਮਲੌਦ, 5 ਅਪ੍ਰੈਲ (ਸਹਾਰਨ ਮਾਜਰਾ)-ਇਤਿਹਾਸਕ ਨਗਰ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਪਿਛਲੇ 22 ਸਾਲ ਤੋਂ ਮਿਸਲ ਸ਼ਹੀਦਾਂ ਤਰਨਾ ਦਲ ਅਤੇ ਝਾੜ ਸਾਹਿਬ ਦਲ ਦੇ ਨਿਹੰਗ ਸਿੰਘਾਂ ਵਲੋਂ ਉਤਾਰਾ ਕੀਤਾ ਜਾਂਦਾ ਹੈ | ਜਿਸ ਵਿੱਚ 50 ਦੇ ਕਰੀਬ ਘੋੜੇ, ਨਗਾਰੇ, ਨਿਸ਼ਾਨ ਸਾਹਿਬ, ਪਾਲਕੀ ਸਾਹਿਬ, ਬੱਘੀਆਂ, ਲੰਗਰਾਂ ਦੀ ਰਸਦ ਭਰੇ ਟਰੱਕ, ਟਰੈਕਟਰ ਟਰਾਲੀਆਂ, ਗੱਡੀਆਂ ਸਮੇਤ ਪੂਰੇ ਜਾਲੋ ਜਹਾਲ ਨਾਲ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਪੁੱਜਦੀਆਂ ਹਨ | ਮੁੱਖ ਸੇਵਾਦਾਰ ਗਿਆਨੀ ਸੋਹਣ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਉਨ੍ਹਾਂ ਲਗਾਤਾਰ 6 ਦਿਨ ਇੱਥੇ ਠਹਿਰਾ ਕੀਤਾ ਅਤੇ ਗੁਰਮਤਿ ਦਾ ਪ੍ਰਚਾਰ ਕੀਤਾ ਗਿਆ | ਇਸੇ ਦੌਰਾਨ ਕਥਾ ਕੀਰਤਨ, ਸੋ ਦਰ ਦੇ ਪਾਠ, ਆਰਤੀ ਕੀਤੀ ਗਈ | ਅੰਮਿ੍ਤ ਵੇਲੇ ਨਿੱਤਨੇਮ ਦੀਆਂ ਬਾਣੀਆਂ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਆਸਾ ਦੀ ਵਾਰ ਦਾ ਕੀਰਤਨ ਕਥਾ, ਚੜ੍ਹਦੀ ਕਲਾ ਦੀਆਂ ਅਰਦਾਸਾਂ ਕੀਤੀਆ ਗਈਆਂ | ਸੰਗਤਾਂ ਨੇ ਸਾਰੇ ਬਹੁਤ ਅਨੰਦ ਮਾਣਿਆ | ਗੁਰੂ ਕੇ ਲੰਗਰ ਅਤੁੱਟ ਵਰਤੇ | ਇਨ੍ਹਾਂ ਨਿਹੰਗ ਸਿੰਘਾਂ ਦੇ ਜੱਥੇ ਵਲੋਂ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਮਹੱਲਾ ਕੱਢਿਆ ਗਿਆ | ਜਿਸ ਵਿੱਚ ਘੋੜਿਆਂ ਦੀਆਂ ਦੌੜਾਂ, ਨੌਕਬਾਜੀ, ਦੋ ਘੋੜਿਆਂ ਤੇ ਖੱੜ ਕੇ ਦੌੜ ਲਗਾਉਣੀ ਅਤੇ ਹੈਰਾਨ ਕਰਨ ਵਾਲੇ ਗਤਕੇ ਦੇ ਜੌਹਰ ਵਿਖਾਏ ਗਏ | ਇਲਾਕੇ ਦੇ ਪਿੰਡਾਂ ਤੋਂ ਸੈਂਕੜੇ ਲੋਕਾਂ ਨੇ ਜੰਗੀ ਜਰਨੈਲ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ, ਜਥੇਦਾਰ ਬਾਬਾ ਜੰਗੀਰ ਸਿੰਘ ਮਹਾਂਕਾਲ, ਜਥੇਦਾਰ ਬਾਬਾ ਕੁਲਦੀਪ ਸਿੰਘ ਝਾੜ ਸਾਹਿਬ, ਬਾਬਾ ਨਾਹਰ ਸਿੰਘ, ਜਥੇਦਾਰ ਬਾਬਾ ਸੁੱਖਾ ਸਿੰਘ ਉਚੇਚੇ ਤੌਰ ਹਾਜ਼ਰ ਰਹੇ | ਉੱਘੇ ਗੀਤਕਾਰ ਤੇ ਗਾਇਕ ਪਵਿੱਤਰ ਲਸੋਈ, ਯੂਥ ਆਗੂ ਹਰਿੰਦਰਪਾਲ ਸਿੰਘ ਦੁਧਾਲ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਅਕਾਲ ਗੁਰਮਤਿ ਸੰਗੀਤ ਅਕੈਡਮੀ ਕਿਸ਼ਨਪੁਰਾ ਦੇ ਵਿਦਿਆਰਥੀਆਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ | ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਥੇਦਾਰ ਬਾਬਾ ਸੋਹਣ ਸਿੰਘ ਅਤੇ ਨਗਰ ਦੀਆਂ ਸੰਗਤਾਂ ਵਲੋਂ ਜਥੇਦਾਰ ਸਾਹਿਬ ਅਤੇ ਨਿਹੰਗ ਸਿੰਘਾਂ ਦੇ ਜੱਥੇ ਦਾ ਨਿੱਘਾ ਸਵਾਗਤ ਕੀਤਾ ਗਿਆ | ਨਿਹੰਗ ਸਿੰਘ ਵਲੋਂ ਨਗਰ ਦੀ ਪ੍ਰਕਰਮਾ ਕੀਤੀ ਗਈ ਅਤੇ ਸੰਗਤਾਂ ਵਲੋਂ ਉਨ੍ਹਾਂ ਨੂੰ ਬਹੁਤ ਸਤਿਕਾਰ ਭੇਟ ਕੀਤਾ ਗਿਆ | ਨਗਰ ਵਲੋਂ ਰਲ ਮਿਲ ਕੇ ਲੰਗਰਾਂ ਵਾਸਤੇ ਰਸਦਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਉਸਤਾਦ ਜਥੇਦਾਰ ਸੋਹਣ ਸਿੰਘ, ਪ੍ਰਧਾਨ ਬਲਦੇਵ ਸਿੰਘ, ਖ਼ਜ਼ਾਨਚੀ ਗੁਰਬਖਸ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਬਲਵੰਤ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ, ਜਥੇਦਾਰ ਪਰਮਜੀਤ ਸਿੰਘ, ਦੀਪ ਸਿੰਘ, ਦਰਸਨ ਸਿੰਘ ਸੀਹਾਂ ਦੋਦ, ਗੁਰਪ੍ਰੀਤ ਬੇਦੀ, ਪ੍ਰਧਾਨ ਸੰਜੀਵ ਪੁਰੀ, ਲਖਵੀਰ ਸਿੰਘ ਰੋੜੀਆਂ, ਭਾਈ ਹਰਕਰਨ ਸਿੰਘ ਪਿੰਕਾ, ਜਰਨੈਲ ਸਿੰਘ, ਲੁਧਿਆਣਾ ਤੋਂ ਸੰਗਤ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ | ਉਨ੍ਹਾਂ ਸਾਰਿਆਂ ਵਲੋਂ ਨਿਹੰਗ ਸਿੰਘਾਂ ਦੇ ਜਾਣ 'ਤੇ ਵਿਦਾਇਗੀ ਦਿੱਤੀ ਗਈ ਅਤੇ ਮਾਣ ਸਨਮਾਨ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਗੁਰਬਚਨ ਸਿੰਘ ਟੀਟੂ ਨੂੰ 'ਆਪ' ਦਾ ਵਾਰਡ ਨੰਬਰ 9 ਦਾ ਇੰਚਾਰਜ ਬਣਾਇਆ <br/> ਅਗਲੀ ਖ਼ਬਰ ਹੁਣ ਤੱਕ 7988 ਮਰੀਜ਼ ਅੱਖਾਂ ਦੀ ਜਾਂਚ ਅਤੇ 1511 ਮਰੀਜ਼ਾਂ ਲੈਂਜ਼ ਪੁਆ ਚੁੱਕੇ ਹਨ-ਦਲਜੀਤ ਸਿੰਘ
Ad Position 24