28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੇਂਦਰ ਅਤੇ ਪੰਜਾਬ ਸਰਕਾਰ ਮਿਲੀਭੁਗਤ ਨਾਲ ਪੰਜਾਬ ਦਾ ਮੰਡੀਕਰਨ ਸਿਸਟਮ ਖ਼ਤਮ ਕਰਨਾ ਚਾਹੁੰਦੀਆਂ ਹਨ- ਰਾਜੇਵਾਲ <br/>

Ad Position 21
No active advertisement
ਅਜੀਤ ਡੈਸਕ 06-04-2026
ਖੰਨਾ, 5 ਅਪ੍ਰੈਲ (ਪੱਤਰ ਪ੍ਰੇਰਕ)-ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਬੀ. ਕੇ. ਯੂ. ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ ਮੰਡੀ ਸਿਸਟਮ ਖ਼ਤਮ ਕਰਨਾ ਚਾਹੁੰਦੀ ਹੈ ਤੇ ਪੰਜਾਬ ਸਰਕਾਰ ਦੀ ਇਸ ਵਿਚ ਮਿਲੀਭੁਗਤ ਸਾਫ਼ ਨਜ਼ਰ ਆ ਰਹੀ ਹੈ | ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਆੜ੍ਹਤੀਆਂ ਪ੍ਰਤੀ ਧਮਕੀਆਂ ਦੇਣ ਵਾਲਾ ਰਵਈਆ ਕਿਸੇ ਤਰਾਂ ਵੀ ਠੀਕ ਨਹੀਂ, ਅਸੀਂ ਇਸਦੀ ਨਿਖੇਧੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਵੀ ਹਰਿਆਣਾ ਦੀ ਤਰਜ਼ ਤੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਬਰਾਬਰ ਪੈਸੇ ਦੇਵੇ, ਇੱਕੋ ਕੰਮ ਲਈ ਪੰਜਾਬ ਦੇ ਆੜ੍ਹਤੀਆਂ ਨੂੰ ਹਰਿਆਣਾ ਦੇ ਆੜ੍ਹਤੀਆਂ ਨੂੰ 9 ਰੁਪਏ ਜ਼ਿਆਦਾ ਮਿਲ ਰਹੇ ਹਨ |
ਰਾਜੇਵਾਲ ਨੇ ਕਿਹਾ ਕਿ 2020 ਵਿਚ 3 ਕਾਨੂੰਨਾਂ ਰਾਹੀਂ ਵੀ ਮੰਡੀ ਸਿਸਟਮ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਹੁਣ ਇਹ ਤਰੀਕਾ ਅਪਨਾਇਆ ਜਾ ਰਿਹਾ ਹੈ | ਜੇ ਆੜ੍ਹਤੀ ਟੁੱਟ ਗਏ ਤਾਂ ਮੰਡੀ ਸਿਸਟਮ ਵੀ ਟੁੱਟ ਜਾਏਗਾ | ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਕੋਟਲਾ ਸ਼ਮਸਪੁਰ ਦੀ ਪੰਚਾਇਤ ਨੇ ਹਾਈਵੇ 'ਤੇ ਪੁਲ ਸ਼ੁਰੂ ਕਰਵਾਉਣ ਲਈ ਡਾ. ਅਮਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਗੁਰਬਚਨ ਸਿੰਘ ਟੀਟੂ ਨੂੰ 'ਆਪ' ਦਾ ਵਾਰਡ ਨੰਬਰ 9 ਦਾ ਇੰਚਾਰਜ ਬਣਾਇਆ <br/>
Ad Position 24