28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅੱਜ ਕੀਤੇ ਜਾ ਰਹੇ ਸਨਮਾਨ ਸਮਾਰੋਹ ਦਾ ਸਥਾਨ ਬਦਲਿਆ <br/>

Ad Position 21
No active advertisement
ਅਜੀਤ ਡੈਸਕ 06-04-2026
ਮਲੌਦ, 5 ਅਪ੍ਰੈਲ (ਸਹਾਰਨ ਮਾਜਰਾ)- ਹਲਕਾ ਪਾਇਲ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਅੱਜਕੱਲ੍ਹ ਬੇਹੱਦ ਚਰਚਾਵਾਂ ਵਿਚ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਅੱਜ ਮਿਤੀ 6 ਅਪ੍ਰੈਲ ਦਿਨ ਸੋਮਵਾਰ ਨੂੰ ਜਿਹੜਾ ਸਨਮਾਨ ਸਮਾਰੋਹ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ ਸਵੇਰੇ 10 ਵਜੇ ਸਨਮਾਨ ਸਮਾਰੋਹ ਰੱਖਿਆ ਗਿਆ ਸੀ | ਉਸ ਸਨਮਾਨ ਸਮਾਰੋਹ ਦਾ ਸਥਾਨ ਹੁਣ ਕਿਸੇ ਖ਼ਾਸ ਕਾਰਨ ਕਰਕੇ ਤੁਰੰਤ ਮੌਕੇ 'ਤੇ ਬਦਲ ਦਿੱਤਾ ਗਿਆ ਹੈ | ਭਾਵੇਂ ਅੰਦਰਲੀਆਂ ਖ਼ਬਰਾਂ ਅਜੇ ਨਸ਼ਰ ਕਰਨ ਦਾ ਸਹੀ ਸਮਾਂ ਨਹੀਂ ਮੰਨਿਆ ਜਾ ਰਿਹਾ ਪ੍ਰੰਤੂ ਹੁਣ ਇਹ ਸਮਾਗਮ ਅੱਜ 6 ਅਪੈ੍ਰਲ ਨੂੰ ਪਿੰਡ ਦੋਰਾਹਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਹਰਪਾਲ ਸਿੰਘ ਜੱਲ੍ਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਨੇ ਦੱਸਿਆ ਕਿ ਇਹ ਸਮਾਗਮ ਅੱਜ 6 ਅਪ੍ਰੈਲ ਸੋਮਵਾਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਦੋਰਾਹਾ ਨੂੰ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਯਾਤਰੀਆਂ ਦੀ ਸਹੂਲਤ ਲਈ ਅੰਮਿ੍ਤਸਰ-ਨਿਊ ਜਲਪਾਈਗੁੜੀ ਸਪੈਸ਼ਲ ਰੇਲਗੱਡੀ ਦੀ ਮਿਆਦ ਵਧਾਈ <br/> ਅਗਲੀ ਖ਼ਬਰ ਲੋਹਟਬੱਦੀ, ਮਹੇਰਨਾ ਕਲਾਂ, ਬੜੂੰਦੀ, ਲਤਾਲਾ ਦਾਣਾ ਮੰਡੀਆਂ 'ਚ ਖਿੱਲਰੀ ਗੰਦਗੀ ਨੇ ਸਰਕਾਰੀ ਇੰਤਜ਼ਾਮਾਂ 'ਤੇ ਖੜ੍ਹੇ ਕੀਤੇ...
Ad Position 24