ਲੋਹਟਬੱਦੀ, 5 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਕਿਸਾਨਾਂ ਲਈ ਹਰ ਵੇਲੇ ਚਿੰਤਤ ਹੋਣ ਦਾ ਢੰਡੋਰਾ ਪਿੱਟਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਦੇ ਦਾਅਵਿਆਂ ਦੀ ਸਥਾਨਕ ਇਲਾਕੇ 'ਚ ਮੰਡੀ ਬੋਰਡ ਅਧਿਕਾਰੀਆਂ ਵਲੋਂ ਖੂਬ ਖਿੱਲੀ ਉਡਾਈ ਜਾ ਰਹੀ ਹੈ | ਇਸ ਦੇ ਚੱਲਦਿਆਂ ਮਾਰਕੀਟ ਕਮੇਟੀ ਮੰਡੀ ਅਹਿਮਦਗੜ੍ਹ ਪ੍ਰਬੰਧਾਂ ਹੇਠ ਦਾਣਾ ਮੰਡੀ ਲੋਹਟਬੱਦੀ, ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ ਮਹੇਰਨਾਂ ਕਲਾਂ, ਬੜੂੰਦੀ ਅਤੇ ਲਤਾਲਾ ਅਨਾਜ ਮੰਡੀਆਂ ਦੇ ਫੜ੍ਹਾਂ 'ਚ ਖਿੱਲਰੀ ਮਣਾਂ-ਮੂੰਹੀ ਗੰਦਗੀ ਦੀ ਸਮਾਂਬੱਧ ਸਾਫ਼-ਸਫ਼ਾਈ ਨਾ ਕਰਕੇ ਮੰਡੀ ਬੋਰਡ ਅਧਿਕਾਰੀਆਂ ਵਲੋਂ ਸਰਕਾਰੀ ਇੰਤਜ਼ਾਮਾਂ 'ਤੇ ਸੁਆਹ ਭੁੱਕੀ ਜਾ ਰਹੀ ਹੈ | ਫੋਕਲ ਪੁਆਇੰਟ ਦਾਣਾ ਮੰਡੀ ਮਹੇਰਨਾਂ ਕਲਾਂ 'ਚ ਹਾਲੇ ਤੱਕ ਗੋਹਾ ਅਤੇ ਪਾਥੀਆਂ ਹੀ ਨਹੀਂ ਪਈਆਂ, ਸਗੋਂ ਬਹੁ-ਗਿਣਤੀ ਅਜਿਹੇ ਕੀੜੇ-ਮਕੌੜੇ ਫਿਰ ਰਹੇ ਹਨ ਜੋ ਅਨਾਜ ਦਾ ਵੀ ਨੁਕਸਾਨ ਕਰਨਗੇ | ਲੋਕਾਂ ਵਲੋਂ ਸਰੋਂ ਦੇ ਢੇਰ ਲਗਾਏ ਜਾ ਰਹੇ ਹਨ ਅਤੇ ਥਰੈਸਰਾਂ ਰਾਹੀਂ ਆਧੁਨਿਕ ਤਰੀਕੇ ਨਾਲ ਸਰੋਂ ਦੀ ਗਹਾਈ ਜਾਰੀ ਹੈ ਅਤੇ ਸਰੋਂ ਦਾ ਨਾੜ ਖਿੱਲਰਿਆ ਪਿਆ ਹੈ, ਥਾਂ-ਥਾਂ ਘਾਹ ਬੂਟੀ ਉੱਗੀ ਹੋਈ ਹੈ | ਦਾਣਾ ਮੰਡੀਆਂ 'ਚ ਪਾਥੀਆਂ ਪੱਥਣ ਵਾਲੇ ਲੋਕਾਂ ਵਲੋਂ ਪਾਥੀਆਂ ਚੁੱਕਣ ਲਈ ਕੋਈ ਹੀਲਾ ਵਰਤਿਆ ਜਾਂਦਾ ਵਿਖਾਈ ਨਹੀਂ ਦਿੱਤਾ | ਦਾਣਾ ਮੰਡੀ ਲੋਹਟਬੱਦੀ ਦੇ ਮੁੱਖ ਫੜ੍ਹ ਨੂੰ ਨੱਕੋ-ਨੱਕ ਸਰੋਂ ਦੇ ਨਾੜ ਨਾਲ ਭਰਿਆ ਪਿਆ ਹੈ | ਫੋਕਲ ਪੁਆਇੰਟ ਦਾਣਾ ਮੰਡੀ ਬੜੂੰਦੀ 'ਚ ਕੁਝ ਕਿਸਾਨਾਂ ਜਾਂ ਆਲੂ ਵਪਾਰੀਆਂ ਵਲੋਂ ਆਲੂਆਂ ਦੀ ਫ਼ਸਲ ਸੁੱਟ ਕੇ ਖਰੀਦ/ਵੇਚ ਲਈ ਅਗਲੇੇਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਗਲੇ ਸੜੇ ਆਲੂ, ਬਾਰਦਾਨੇ ਸਮੇਤ ਹੋਰ ਵੀ ਬਹੁਤ ਜ਼ਿਆਦਾ ਗੰਦਗੀ ਵਿਖਾਈ ਦਿੰਦੀ ਹੈ | ਇਹੀ ਹਾਲ ਦਾਣਾ ਮੰਡੀ ਲਤਾਲਾ ਦਾ ਹੈ, ਜਿੱਥੇ ਅਧਿਕਾਰੀਆਂ ਵਲੋਂ ਕਣਕ ਦੀ ਆਮਦ ਨੂੰ ਲੈ ਕੇ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ | ਉਪਰੋਕਤ ਸਾਰੀਆਂ ਹੀ ਦਾਣਾ ਮੰਡੀਆਂ ਅੰਦਰ ਸਾਫ਼-ਸਫ਼ਾਈ ਤਾਂ ਇਕ ਪਾਸੇ ਸਗੋਂ ਇਸ ਦੇ ਨਾਲ-ਨਾਲ ਕਿਸਾਨਾਂ/ਮਜ਼ਦੂਰਾਂ ਦੇ ਪੀਣ ਲਈ ਸਾਫ਼-ਸੁਥਰਾ ਪਾਣੀ, ਪਖ਼ਾਨੇ, ਖੜ੍ਹਨ-ਬੈਠਣ ਲਈ ਛਾਂ, ਬਿਜਲੀ ਸਪਲਾਈ ਪ੍ਰਬੰਧਨ ਕਿਤੇ ਵੀ ਨਜ਼ਰ ਨਹੀਂ ਆ ਰਿਹਾ | ਵਿਭਾਗ ਵਲੋਂ ਇਸ ਤਰ੍ਹਾਂ ਵਿਖਾਈ ਜਾ ਰਹੀ ਅਣ-ਗਹਿਲੀ, ਕੰਮ ਪ੍ਰਤੀ ਸਮਰਪਿਤ ਨਾ ਹੋਣ ਵਾਲੀ ਗੈਰ-ਜਿੰਮੇਵਾਰਾਨਾ ਕਾਰਗੁਜਾਰੀ ਦਰਮਿਆਨ ਕਣਕ ਦੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨ ਪ੍ਰੇਸ਼ਾਨ ਕਿਉਂ ਨਹੀਂ ਹੋਣਗੇ? ਹੁਣ ਮੰਡੀ ਬੋਰਡ ਇਹ ਵੀ ਨਹੀਂ ਆਖ ਸਕਦਾ ਕਿ ਸਥਾਨਕ ਇਲਾਕੇ 'ਚ ਅਜੇ ਕਣਕ ਦੀ ਫ਼ਸਲ ਅਜੇ ਕਟਾਈ-ਗਹਾਈ ਦੇ ਯੋਗ ਨਹੀਂ ਹੈ ਜਦਕਿ ਖ਼ਰਾਬ ਮੌਸਮ ਦਰਮਿਆਨ ਵੀ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੈ | ਕਦੇ ਵੀ ਕਿਸਾਨ ਆਪਣੀ ਫ਼ਸਲ ਮੰਡੀ 'ਚ ਲਿਆ ਸਕਦਾ ਹੈ | ਜਿਕਰਯੋਗ ਹੈ ਕਿ ਲੋੜੀਂਦੀ ਸਫ਼ਾਈ ਪੱਖੋਂ ਸਥਾਨਕ ਦਾਣਾ ਮੰਡੀਆਂ ਦੇ ਨਾਜ਼ੁਕ ਹਾਲਾਤਾਂ ਨੂੰ ਵੇਖਦਿਆਂ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਕੁਝ ਦਿਨਾਂ ਲਈ ਫੜ੍ਹ ਖਾਲੀ ਰੱਖ ਕੇ ਧੁੱਪ ਲਗਾਉਣ ਦੀ ਲੋੜ ਹੈ ਤਾਂ ਕਿ ਇਸ ਦੇ ਘੇਰੇ 'ਚ ਗੰਦਗੀ, ਗੋਹਾ, ਪਾਥੀਆਂ ਕਾਰਨ ਪੈਦਾ ਹੋਏ ਕੀੜੇ-ਮਕੌੜਿਆਂ ਦਾ ਖਾਤਮਾ ਹੋ ਸਕੇ | ਭਾਵੇਂ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਪਣੀ ਜਿਣਸ਼ ਦੀ ਸਾਂਭ-ਸੰਭਾਲ ਲਈ ਕਣਕ ਦੀ ਫ਼ਸਲ ਆਉਣ ਤੋਂ ਪਹਿਲਾਂ ਦਾਣਾ ਮੰਡੀਆਂ ਅੰਦਰ ਸਰੋਂ ਦੀ ਫ਼ਸਲ ਨੂੰ ਥਰੈਸਰਾਂ ਰਾਹੀਂ ਕੱਢਣ ਦੀ ਛੋਟ ਦਿੱਤੀ ਜਾਂਦੀ ਹੈ, ਪ੍ਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਅਧਿਕਾਰੀ ਲੋਕਾਂ ਨੂੰ ਕਦੇ ਵੀ ਇੱਥੇ ਪਸ਼ੂਆਂ ਦਾ ਮਲਮੂਤਰ/ਗੋਹਾ ਸੁੱਟਣ ਤੋਂ ਨਹੀਂ ਰੋਕਦੇ, ਹਰ ਸੀਜ਼ਨ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਿਆਂ/ਮੰਦਿਰਾਂ ਤੋਂ ਅਨਾਊਾਸਮੈਂਟਾਂ ਕਰਕੇ ਲੋਕਾਂ ਨੂੰ ਦਾਣਾ ਮੰਡੀ ਦੀ ਸਫ਼ਾਈ 'ਚ ਸਹਿਯੋਗ ਦੇਣ ਦਾ ਢੰਡੋਰਾ ਜ਼ਰੂਰ ਪਿੱਟਦੇ ਹਨ | ਇਸ ਮਾਮਲੇ 'ਚ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਾਰ ਕਿਸਾਨਾਂ ਨੂੰ ਕਈ ਪਾਸਿਆਂ ਤੋਂ ਮਾਰ ਝੱਲਣੀ ਪੈਂਦੀ ਹੈ, ਇਸ ਵਾਰ ਮਿੰਟ-ਮਿੰਟ 'ਤੇ ਖ਼ਰਾਬ ਹੋ ਰਹੇ ਮੌਸਮ ਕਾਰਨ ਕੁਦਰਤ ਦੀ ਕਰੋਪੀ ਦਾ ਡਰ ਸਤਾ ਰਿਹਾ ਹੈ, ਦੂਜੇ ਪਾਸੇ ਆੜ੍ਹਤੀਆਂ ਵਲੋਂ ਕਣਕ ਦੀ ਖ਼ਰੀਦ ਸਮੇਂ ਹੜਤਾਲ 'ਤੇ ਚਲੇ ਜਾਣਾ ਇਹ ਸਭ ਕਿਸਾਨਾਂ ਲਈ ਸ਼ੁਭ ਸੰਕੇਤ