ਖੰਨਾ, 9 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਵਰਕਿੰਗ ਕਮੇਟੀ ਖੰਨਾ ਦੇ ਸਕੱਤਰ ਮੋਹਨ ਸਿੰਘ ਸ਼ੰਭੂ ਅਤੇ ਪ੍ਰੈੱਸ ਸਕੱਤਰ ਵਿਧੀ ਚੰਦ ਨੇ ਸਾਂਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਜਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਅਤੇ ਸਰਕਲ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ ਸੇਵਾਮੁਕਤ ਬਿਜਲੀ ਕਾਮਿਆਂ ਨੇ ਵਿਸ਼ਾਲ ਧਰਨਾ ਗੁਰਸੇਵਕ ਸਿੰਘ ਮੋਹੀ ਪ੍ਰਧਾਨ ਮੰਡਲ ਵਰਕਿੰਗ ਕਮੇਟੀ ਖੰਨਾ ਦੀ ਪ੍ਰਧਾਨਗੀ ਹੇਠ ਮੰਡਲ ਦਫ਼ਤਰ ਖੰਨਾ ਅੱਗੇ ਦਿੱਤਾ ਰੋਸ ਦਿੱਤਾ ਗਿਆ | ਧਰਨੇ ਵਿੱਚ ਸਰਕਲ ਕਮੇਟੀ ਦੇ ਆਗੂਆਂ, ਸਰਕਲ ਪ੍ਰਧਾਨ ਅਤੇ ਸਕੱਤਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਸਮੂਹ ਮੰਡਲ ਅਤੇ ਸਰਕਲ ਦੇ ਆਗੂਆਂ ਨੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬਿਜਲੀ ਕਾਮਿਆ ਖ਼ਿਲਾਫ਼ ਬੋਲੀ ਜਾ ਰਹੀ ਭੱਦੀ ਸ਼ਬਦਾਵਲੀ ਨੂੰ ਬੰਦ ਕੀਤਾ ਜਾਵੇ | ਨਿੱਜੀਕਰਨ ਦੀ ਨੀਤੀ ਤਹਿਤ ਲਾਗੂ ਕੀਤੇ ਬਿਜਲੀ ਅੇੈਕਟ 2003 ਅਤੇ ਬਿਜਲੀ ਸੋਧ ਅਤੇ ਸੀਡ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ, ਭਾਰਤ ਅਤੇ ਅਮਰੀਕਾ ਵਿਚਕਾਰ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਮਨਰੇਗਾ ਸਕੀਮ ਬਹਾਲ ਕੀਤਾ ਜਾਵੇ.ਸਰਮਾਏਦਾਰਾਂ ਵੱਲੋਂ ਧੌਂਸ ਜਮਾਉਣ ਖ਼ਾਤਰ ਅਤੇ ਆਪਣੀ ਚੌਧਰ ਰੱਖਣ ਲਈ ਕੀਤੀਆਂ ਜਾ ਰਹੀਆਂ ਨਿਹੱਕੀ ਜੰਗਾਂ ਨੂੰ ਬੰਦ ਕੀਤਾ ਜਾਵੇ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਸਮੇਤ ਬਿਜਲੀ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਵੇਚਣ ਦਾ ਫ਼ੈਸਲਾ ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਰੋਸ ਧਰਨੇ 'ਚ ਮੰਡਲ ਖੰਨਾ ਦੇ ਆਗੂਆਂ ਹਰਜਿੰਦਰ ਸਿੰਘ ਰਿਟਾਇਰ ਜੇ. ਈ., ਜਸਵੀਰ ਸਿੰਘ ਅਸਗਿਰੀਪੁਰ, ਜਗਦੇਵ ਸਿੰਘ, ਸ਼ੇਰ ਸਿੰਘ, ਵਰਿਆਮ ਸਿੰਘ, ਸੁਰਿੰਦਰ ਕੁਮਾਰ ਕੌਂਸਲ, ਹਰਬੰਸ ਸਿੰਘ, ਰੁਲਦਾ ਸਿੰਘ, ਦਲਵਾਰ ਸਿੰਘ, ਦਰਬਾਰਾ ਸਿੰਘ, ਸੰਤੋਖ ਸਿੰਘ, ਫੋਰਮੈਨ ਬਲਜੀਤ ਸਿੰਘ, ਬਲਜਿੰਦਰ ਸਿੰਘ ਰਿਟਾਇਰ ਐਸ. ਡੀ. ਓ. ਤੋਂ ਇਲਾਵਾ ਸਰਕਲ ਕਮੇਟੀ ਖੰਨਾ ਦੇ ਆਗੂਆਂ ਬਲਜੀਤ ਸਿੰਘ ਪ੍ਰਦੀਪ ਕੁਮਾਰ ਰਿਟਾਇਰ ਐਸ. ਡੀ. ਓ. ਨੇਤਰ ਸਿੰਘ ਫੈਜਗੜੀਆ, ਸਰਕਲ ਪ੍ਰਧਾਨ ਹਰਬੰਸ ਸਿੰਘ ਦੁਬਰਜੀ, ਸਰਕਲ ਸੱਕਤਰ ਇੰਦਰਜੀਤ ਸਿੰਘ ਅਕਾਲ ਵੀ ਰੋਸ ਧਰਨੇ ਵਿੱਚ ਹਾਜ਼ਰ ਸਨ |