29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਚਾਵਾ ਦਾ ਧਸਿਆ ਰੇਲਵੇ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 10-04-2026
ਬੀਜਾ, 9 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਬੀਜਾ ਦੀ ਬੁੱਕਲ ਵਿੱਚ ਵਸੇ ਪਿੰਡ ਚਾਵਾ ਦਾ ਰੇਲਵੇ ਪੁਲ ਧਸਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਇਸ ਸਬੰਧੀ ਪਿੰਡ ਚਾਵਾ ਦੇ ਸਾਬਕਾ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਆਗੂ ਰਛਪਾਲ ਸਿੰਘ ਚਰਨਜੀਤ ਸਿੰਘ, ਗੁਰਚਰਨ ਸਿੰਘ, ਕੁਲਵੰਤ ਸਿੰਘ ਕਿ੍ਸ਼ਨ ਸਿੰਘ, ਕੁਲਵੰਤ ਸਿੰਘ ਬਗ਼ਲੀ, ਹਰਜੀਤ ਸਿੰਘ ਭੌਰਲਾ, ਜਗਜੀਤ ਸਿੰਘ, ਰਿੰਕੂ ਚਾਵਾ ਆਦਿ ਨੇ ਦੱਸਿਆ ਸਾਡੇ ਪਿੰਡ ਚਾਵਾ ਵਿਖੇ ਬਣੇ ਰੇਲਵੇ ਪੁਲ ਸੜਕ ਦੇ ਵਿਚਕਾਰ ਤੋਂ ਧਸਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਇਹਨਾਂ ਦੱਸਿਆ ਕਿ ਸੜਕ ਦੇ ਵਿਚਕਾਰ ਤੋਂ ਪੁਲ ਕਾਫੀ ਲੰਬੇ ਸਮੇਂ ਤੋਂ ਧਸ ਗਿਆ ਹੈ ਪਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਸੇ ਨੇ ਵੀ ਇਸ ਪੁੱਲ ਦੀ ਹੁਣ ਤੱਕ ਸਾਰ ਨਹੀਂ ਲਈ | ਕੁਝ ਦਿਨ ਪਹਿਲਾਂ ਇਸ ਜਗਾ ਤੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਵੀ ਹੋ ਚੁੱਕੀ ਹੈ | ਪਰ ਪ੍ਰਸ਼ਾਸਨ ਦੇ ਹੁਣ ਤੱਕ ਕੰਨ ਤੇ ਜੂੰ ਤੱਕ ਨਹੀਂ ਸਰਕੀ | ਇਸ ਜਗ੍ਹਾ 'ਤੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ | 2016 ਵਿੱਚ ਵੀ ਇਹ ਪੁਲ ਇਸ ਜਗਾ ਤੋਂ ਧਸ ਚੁੱਕਿਆ ਹੈ ਇਸ ਦੀ ਪਹਿਲਾਂ ਵੀ ਰਿਪੇਅਰ ਹੋ ਚੁੱਕੀ ਹੈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਰਕਟ ਨਾਲ ਲੱਗੀ ਅੱਗ ਨਾਲ ਇਕ ਏਕੜ ਕਣਕ ਸੜ ਕੇ ਹੋਈ ਸੁਆਹ ਅਗਲੀ ਖ਼ਬਰ ਸੇਵਾ ਮੁਕਤ ਬਿਜਲੀ ਕਾਮਿਆਂ ਵਲੋਂ ਖੰਨਾ ਮੰਡਲ ਦੇ ਦਫ਼ਤਰ ਅੱਗੇ ਧਰਨਾ
Ad Position 24