29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬਿਜਲੀ ਸਰਕਟ ਨਾਲ ਲੱਗੀ ਅੱਗ ਨਾਲ ਇਕ ਏਕੜ ਕਣਕ ਸੜ ਕੇ ਹੋਈ ਸੁਆਹ

Ad Position 21
No active advertisement
ਅਜੀਤ ਡੈਸਕ 10-04-2026
ਬੀਜਾ, 9 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਰੁਪਾਲੋਂ ਵਿਖੇ ਅੱਜ ਦੁਪਹਿਰ 2.30 ਦੇ ਕਰੀਬ ਬਿਜਲੀ ਸਰਕਟ ਨਾਲ ਖੜ੍ਹੀ ਕਣਕ ਨੂੰ ਅੱਗ ਲੱਗਣ ਨਾਲ ਇੱਕ ਏਕੜ ਖੜ੍ਹੀ ਕਣਕ ਜਲ ਕੇ ਰਾਖ ਹੋਣ ਦਾ ਸਮਾਚਾਰ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸਰਪੰਚ ਸੁਖਦੇਵ ਸਿੰਘ ਰੁਪਾਲੋਂ ਪੁੱਤਰ ਭਗਵਾਨ ਸਿੰਘ ਰੁਪਾਲੋਂ ਸਾਬਕਾ ਚੇਅਰਮੈਨ ਸੰਮਤੀ ਸਮਰਾਲਾ ਨੇ ਦਸਿਆ ਕਿ ਮੇਰਾ ਲੜਕਾ ਗੁਰਜੋਤ ਸਿੰਘ ਅਚਾਨਕ ਹੀ ਖੇਤਾਂ ਵਿਚ ਗੇੜਾ ਮਾਰਨ ਗਿਆ ਸੀ | ਬਿਜਲੀ ਦੀਆਂ ਤਾਰਾਂ ਤੇ ਬੈਠੇ ਜਾਨਵਰਾਂ ਦੇ ਉੱਡਣ ਤੋਂ ਬਾਅਦ ਤਾਰਾ ਆਪਸ ਵਿੱਚ ਟਕਰਾਅ ਗਈਆਂ, ਜਿਸ ਸਦਕਾ ਬਿਜਲੀ ਦਾ ਚੰਗਿਆੜਾ ਕਣਕ ਦੇ ਵਿਚ ਡਿੱਗ ਗਿਆ | ਕਣਕ ਦੇ ਖੇਤ ਨੂੰ ਅੱਗ ਲੱਗ ਗਈ | ਜਿਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ | ਨਗਰ ਨਿਵਾਸੀਆਂ ਦੀ ਸਹਾਇਤਾ ਨਾਲ ਕਿਸਾਨਾਂ ਨੇ ਟਰੈਕਟਰਾਂ ਨਾਲ ਅੱਗ ਤੇ ਕਾਬੂ ਪਾਉਣ ਲਈ ਅੱਗੇ ਅੱਗੇ ਕਣਕ ਦੇ ਖੇਤ ਨੂੰ ਵਾਹ ਦਿੱਤਾ | ਜਿਸ ਕਰਕੇ ਹੋਰ ਕਿਸਾਨਾਂ ਦੀ ਕਣਕ ਦੀ ਫ਼ਸਲ ਅੱਗ ਲੱਗਣ ਤੋਂ ਬੱਚ ਗਈ | ਪਰ ਸੁਖਦੇਵ ਸਿੰਘ ਸਰਪੰਚ ਦਾ ਇੱਕ ਏਕੜ ਕਣਕ ਦਾ ਖੇਤ ਕਣਕ ਦੀ ਲਪੇਟ ਵਿਚ ਆ ਗਿਆ | ਇਸ ਮੌਕੇ ਜਸਵੰਤ ਸਿੰਘ ਸੰਤ ਬੀਜਾ, ਪ੍ਰਗਟ ਸਿੰਘ ਪਨੈਚ, ਜਗਜੀਤ ਸਿੰਘ ਪੱਪੂ ਸੇਠ, ਰਾਜਿੰਦਰ ਸਿੰਘ ਪਨੈਚ, ਜਗਰੂਪ ਸਿੰਘ ਮਹਿੰਦੀਪੁਰ, ਮਾਸਟਰ ਸੁਖਦੇਵ ਸਿੰਘ, ਬਹਾਲ ਸਿੰਘ, ਬੂਟਾ ਸਿੰਘ, ਆਦਿ ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਮੀਂਹ ਦੇ ਕਾਰਨ ਕਿਸਾਨਾਂ ਨੂੰ ਆਰਥਿਕ ਮਾਰ ਪੈ ਰਹੀ ਹੈ | ਬਿਜਲੀ ਦੀਆਂ ਤਾਰਾਂ ਆਪਸ ਵਿਚ ਭਿੜਨ ਨਾਲ ਸੁਖਦੇਵ ਸਿੰਘ ਪੁੱਤਰ ਭਗਵਾਨ ਸਿੰਘ ਦਾ ਇੱਕ ਏਕੜ ਕਣਕ ਜਲ ਕੇ ਸੁਆਹ ਹੋ ਗਈ ਹੈ | ਆਗੂਆਂ ਨੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਕਿ ਉਕਤ ਕਿਸਾਨ ਨੂੰ 100% ਮੁਆਵਜਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅੱਜ ਦੇ ਸੂਬਾ ਪੱਧਰੀ ਸੈਮੀਨਾਰ 'ਚ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ-ਮੇਹਲੋਂ/ਜੰਡਿਆਲੀ/ਗਰੇਵਾਲ ਅਗਲੀ ਖ਼ਬਰ ਪਿੰਡ ਚਾਵਾ ਦਾ ਧਸਿਆ ਰੇਲਵੇ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ
Ad Position 24